ਸਸਕਾਟੂਨ ਦਾ ਜੋੜਾ ਲੜ ਰਿਹੈ ਪਾਕਿਸਤਾਨੀ ਬੱਚੇ ਨੂੰ ਗੋਦ ਲੈਣ ਲਈ


ਸਸਕਾਟੂਨ, (ਪਪ) ਇੱਥੋਂ ਦਾ ਇੱਕ ਜੋੜਾ ਤਿੰਨ ਸਾਲਾਂ ਤੋਂ ਪਾਕਿਸਤਾਨ ਦੇ ਖਤਰਨਾਕ ਇਲਾਕਿਆਂ ਵਿੱਚ ਫਸਿਆ ਪਿਆ ਹੈ, ਜਦਕਿ ਸਸਕੈਚਵਨ ਸਰਕਾਰ ਉਹਨਾਂ ਨੂੰ ਬੱਚੇ ਨੂੰ ਨਾਲ ਲੈ ਕੇ ਆਉਣ ਦੀ ਆਗਿਆ ਨਹੀਂ ਦੇ ਰਹੀ। ‘ਅਸੀਂ ਸੈਸਕਾਟੂਨ ਵਾਪਸ ਆਉਣਾ ਚਾਹੁੰਦੇ ਹਾਂ ਤਾਂ ਕਿ ਸ਼ਾਂਤੀ ਨਾਲ ਆਪਣਾ ਜੀਵਨ ਜਿਉਂ ਸਕੀਏ। ਸਾਨੂੰ ਉਮੀਦ ਹੈ ਕਿ ਕੋਈ ਨਾ ਕੋਈ ਸਾਡੀ ਜ਼ਰੂਰ ਸੁਣੇਗਾ।’ ਉਸ ਔਰਤ ਨੇ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਤੋਂ ਆਪਣੀ ਤਾਜ਼ਾ ਮੁਲਾਕਾਤ ਦੌਰਾਨ ਕਿਹਾ। ਬੱਚੇ ਦੀ ਮਾਂ, ਪਾਕਿਸਤਾਨ ਸਰਕਾਰ, ਕਚਿਹਰੀ, ਇੱਥੋਂ ਤੱਕ ਕਿ ਕੈਨੇਡੀਅਨ ਸਰਕਾਰ ਨੇ ਵੀ ਬੱਚੇ ਨੂੰ ਨਾਲ ਲੈ ਕੇ ਆਉਣ ਦੀ ਆਗਿਆ ਦੇ ਦਿੱਤੀ ਹੈ, ਪਰੰਤੂ ਸਸਕੈਚਵਨ ਸਰਕਾਰ ਅਜਿਹੀ ਆਗਿਆ ਨਹੀਂ ਦੇ ਰਹੀ।

ਉਹਨਾਂ ਨੂੰ ਡਰ ਹੈ ਕਿ ਕਿਤੇ ਇਹ ਬੱਚਿਆਂ ਦੀ ਟਰੈਫਿਕਿੰਗ ਦਾ ਮਾਮਲਾ ਨਾ ਹੋਵੇ। ਸਸਕੈਚਵਨ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਪਰਵਾਰ ਨਾਲ ਹਮਦਰਦੀ ਹੈ, ਪਰੰਤੂ ਅਸੀਂ ਇਹ ਰਾਹਤ ਨਹੀਂ ਦੇ ਸਕਦੇ। ਉਸ ਔਰਤ ਦੇ ਪਤੀ ਨੇ ਕਿਹਾ ਕਿ ਮੈਂ ਤਿੰਨ ਸਾਲ ਤੋਂ ਆਪਣੀ ਬੀਵੀ ਨੂੰ ਨਹੀਂ ਮਿਲ ਸਕਿਆ। ਸਾਡਾ ਘਰ ਦੋ ਸਾਲ ਤੋਂ ਤਿਆਰ ਹੋ ਰਿਹਾ ਹੈ ਅਤੇ ਬੱਚੇ ਦੀ ਇੰਤਜ਼ਾਰ ਵਿੱਚ ਹੈ। ਮੈਂ ਬੇਬਸ ਤੇ ਲਾਚਾਰ ਮਹਿਸੂਸ ਕਰ ਰਿਹਾ ਹਾਂ। ‘ਉਹ ਮੇਰਾ ਬੱਚਾ ਹੈ, ਮੈਂ ਉਸਨੂੰ ਬਹੁਤ ਪਿਆਰ ਕਰਦਾ ਹਾਂ। ਅਸੀਂ ਉਸ ਲਈ ਹਰ ਸੰਭਵ ਯਤਨ ਕਰਾਂਗੇ। ਉਸਨੂੰ ਹਰ ਸਹੂਲਤ ਦੇਵਾਂਗੇ। ਮੈਨੂੰ ਉਮੀਦ ਹੈ ਕਿ ਬਹੁਤ ਜਲਦ ਹੀ ਸੱਭ ਠੀਕ ਹੋ ਜਾਵੇਗਾ।’


Like it? Share with your friends!

0

ਸਸਕਾਟੂਨ ਦਾ ਜੋੜਾ ਲੜ ਰਿਹੈ ਪਾਕਿਸਤਾਨੀ ਬੱਚੇ ਨੂੰ ਗੋਦ ਲੈਣ ਲਈ