ਦੋ ਸਾਲਾ ਬੱਚੀ ਦੀ ਮੌਤ ਲਈ ਮਾਂ ਨੂੰ ਮਿਲੀ 6 ਸਾਲ ਦੀ ਸਜ਼ਾ


ਦੋ ਸਾਲਾ ਬੱਚੀ ਸਕੀਨਾ ਅਬਦੁਰਹਿਮਾਨ ਦੀ ਮੌਤ ਲਈ ਜ਼ਿੰਮੇਵਾਰ ਮਾਂ ਸਬਰੀਨਾ ਸਿਕੋਨੋਲਫੀ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ। ਜੱਜ ਵੱਲੋਂ ਫੈਸਲਾ ਸੁਣਾਏ ਜਾਣ ਤੋਂ ਬਾਅਦ ਸਬਰੀਨਾ ਆਪਣੇ ਹੰਝੂ ਨਾ ਰੋਕ ਪਾਈ ਤੇ ਆਪਣੇ ਮਾਪਿਆਂ ਨੂੰ ਵੇਖ ਕੇ ਰੋ ਪਈ। ਸਿਕੋਨੋਲਫੀ ਨੂੰ ਯੂਨੀਵਰਸਿਟੀ ਐਵਨਿਊ ਸਥਿਤ ਅਦਾਲਤ ਵਿੱਚ ਇਹ ਸਜ਼ਾ ਸੁਣਾਈ ਗਈ। 32 ਸਾਲਾ ਸਿਕੋਨੋਲਫੀ ਨੇ ਇਸ ਤੋਂ ਪਹਿਲਾਂ ਜੱਜ ਇਆਨ ਨੌਰਧੈਮਰ ਨੂੰ ਆਪਣੇ ਤਿੰਨ ਹੋਰ ਬੱਚਿਆਂ ਦੀ ਪਰਵਰਿਸ਼ ਦਾ ਵਾਸਤਾ ਪਾ ਕੇ ਛੱਡਣ ਦੀ ਅਪੀਲ ਕੀਤੀ। ਸਜ਼ਾ ਸੁਣਾਉਣ ਤੋਂ ਪਹਿਲਾਂ ਜੱਜ ਨੇ ਇਸ ਗੱਲ ਵੱਲ ਧਿਆਨ ਦਿੱਤਾ ਕਿ 9 ਜੁਲਾਈ, 2010 ਨੂੰ ਪੈਰਾਮੈਡਿਕਸ ਜਦੋਂ ਵਿਕਟੋਰੀਆ ਪਾਰਕ ਐਵਨਿਊ ਵਿੱਚ ਇਸ ਪਰਿਵਾਰ ਦੇ ਅਪਾਰਟਮੈਂਟ ਵਿੱਚ ਪਹੁੰਚੇ ਤਾਂ ਉਨ•ਾਂ ਪਾਇਆ ਕਿ ਸਕੀਨਾ ਦੇ ਨਿੱਕੇ ਜਿਹੇ ਸਰੀਰ ਉੱਤੇ ਕਈ ਤਰ•ਾਂ ਦੇ ਜ਼ਖ਼ਮ ਸਨ।

ਉਸ ਦੀ ਪਿੱਠ ਤੇ ਲੱਤਾਂ ਉੱਤੇ ਨੀਲ ਦੇ 34 ਨਿਸ਼ਾਨ ਸਨ ਤੇ ਕਿਸੇ ਵੱਲੋਂ ਉਸ ਨੂੰ ਕੱਟੇ ਜਾਣ ਦਾ ਨਿਸ਼ਾਨ ਵੀ ਬਣਿਆ ਹੋਇਆ ਸੀ। ਫੋਰੈਂਸਿਕ ਮਾਹਿਰ ਡਾ. ਮਾਈਕਲ ਪੋਲੈਨਨ ਨੇ ਦੱਸਿਆ ਕਿ ਸਕੀਨਾ ਦੀ ਮੌਤ ਹੀਟ ਸਟਰੋਕ ਕਾਰਨ ਹੋਈ ਪਰ ਉਸ ਦੇ ਸ਼ਰੀਰ ਉੱਤੇ ਲੱਗੀਆਂ ਸੱਟਾਂ ਨੇ ਵੀ ਉਸ ਦੀ ਮੌਤ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਦੀ ਖੋਪੜੀ ਤੇ ਚਿਹਰੇ ਉੱਤੇ ਵੀ ਕੁੱਝ ਤਾਜ਼ੀਆਂ ਸੱਟਾਂ ਦੇ ਨਿਸ਼ਾਨ ਮਿਲੇ। ਉਸ ਦੀਆਂ ਸੱਜੀਆਂ ਪਸਲੀਆਂ ਵਿੱਚ ਵੀ ਫਰੈਕਚਰ ਪਾਇਆ ਗਿਆ। ਸਕੀਨਾ ਤੇ ਉਸ ਦੇ ਇੱਕ ਭਰਾ ਦੀ ਕਸਟਡੀ ਸਬਰੀਨਾ ਕੋਲ ਸੀ ਜਦਕਿ ਉਸ ਦੇ ਇੱਕ ਹੋਰ ਬੱਚੇ ਦੀ ਦੇਖਰੇਖ ਉਸ ਦੇ ਮਾਪੇ ਕਰ ਰਹੇ ਸਨ। ਜਦੋਂ ਸਕੀਨਾ ਦੀ ਮੌਤ ਹੋਈ ਤਾਂ ਸਬਰੀਨਾ ਸੱਤ ਮਹੀਨਿਆਂ ਦੀ ਗਰਭਵਤੀ ਸੀ। ਉਸ ਦੇ ਚੌਥਾ ਬੱਚਾ ਹੋਣ ਵਾਲਾ ਸੀ। ਕਰਾਊਨ ਅਟਾਰਨੀ ਡੌਮਨੀਕ ਕੈਨੇਡੀ ਨੇ ਦੱਸਿਆ ਕਿ ਸਬਰੀਨਾ ਅਧਿਕਾਰੀਆਂ ਕੋਲ ਵਾਰੀ ਵਾਰੀ ਝੂਠ ਬੋਲਦੀ ਰਹੀ ਤੇ ਉਸ ਨੇ ਕੋਈ ਪਛਤਾਵਾ ਵੀ ਜਾਹਿਰ ਨਹੀਂ ਕੀਤਾ। ਜਿਸ ਦਿਨ ਸਕੀਨਾ ਦੀ ਮੌਤ ਹੋਈ ਸਿਕੋਨੋਲਫੀ ਨੇ ਇੱਕ ਘੰਟੇ ਤੱਕ ਇੰਤਜ਼ਾਰ ਕੀਤਾ ਤੇ ਫਿਰ ਸਕੀਨਾ ਦੇ ਸ਼ਰੀਰ ਉੱਤੇ ਪਏ ਨਿਸ਼ਾਨਾਂ ਨੂੰ ਮਿਟਾਉਣ ਲਈ ਉਸ ਉੱਤੇ ਮੇਕਅੱਪ ਵੀ ਲਾਇਆ। ਕੈਨੇਡੀ ਨੇ ਆਖਿਆ ਕਿ ਇਹ ਇੱਕ ਅੱਧੀ ਵਾਰੀ ਹੋਣ ਵਾਲੀ ਗਲਤੀ ਨਹੀਂ ਸਗੋਂ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸਿਲਸਿਲਾ ਸੀ।


Like it? Share with your friends!

0

ਦੋ ਸਾਲਾ ਬੱਚੀ ਦੀ ਮੌਤ ਲਈ ਮਾਂ ਨੂੰ ਮਿਲੀ 6 ਸਾਲ ਦੀ ਸਜ਼ਾ