ਅਮਰਜੀਤ ਸੋਹੀ ਵੱਲੋਂ ਫੰਡਰੇਜ ਡਿਨਰ 12 ਸਤੰਬਰ ਨੂੰ

ਐਡਮਿੰਟਨ (ਰਘਵੀਰ ਬਲਾਸਪੁਰੀ) ਐਡਮਿੰਟਨ ਦੇ ਵਾਰਡ 12 ਤੋਂ 2 ਵਾਰ ਜਿੱਤੇ ਉਮੀਦਵਾਰ ਅਮਰਜੀਤ ਸੋਹੀ ਜੋ ਕਿ ਤੀਸਰੀ ਵਾਰ ਵਾਰਡ 12 ਕੌਂਸਲਰ ਦੀ ਚੋਣ ਜੋ 21 ਅਕਤੂਬਰ ਨੂੰ ਹੋਣ ਜਾ ਰਹੀ ਹੈ ਲੜ ਰਹੇ ਹਨ।ਉਹਨਾਂ ਦੇ ਵੋਟਰਾਂ ਤੇ ਸਪੋਟਰਾਂ ਵੱਲੋਂ 12 ਸਤੰਬਰ 2013 ਨੂੰ ਮਾਹਰਾਜਾ ਬੈਕੁਟ ਹਾਲ ਜੋ ਕਿ 92 ਸਟਰੀਟ ਤੇ 34 ਐਵਨਿਓ ਤੇ ਸਥਿਤ ਹੈ ਵਿਚ ਸ਼ਾਮ ਨੂੰ 5.30 ਵਜੇ ਫੰਡਰੇਜ ਡਿਨਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੀਆਂ ਚੋਣਾਂ ਵਿਚ ਅਮਰਜੀਤ ਸੋਹੀ ਦੀ ਇਕ ਵਾਰ ਫਿਰ ਜਿੱਤ ਯਕੀਨੀ ਬਣਾਈ ਜਾਵੇ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਰਾਜ ਪੰਧੇਰ ਨੇ ਦੱਸਿਆ ਕਿ ਅਮਰਜੀਤ ਸੋਹੀ ਨੇ ਆਪਣੀਆਂ 2 ਟਰਮਾਂ ਵਿਚ ਪਬਲਿਕ ਦੇ ਬਹੁਤ ਹੀ ਡਾਊਨ ਟਾਊਨ ਡੀਵੈਲਪਮੈਟ,ਐਲ਼.ਆਰ.ਟੀ. ਸਰਵਿਸ,ਮਲਟੀਪਰਪਸ ਰੈਕ ਸੈਂਟਰ ਤੇ ਹੋਰ ਕਈ ਕੰਮ ਕੀਤੇ ਹਨ।