ਸ਼ਰਾਰਤੀ ਅਨਸਰਾਂ ਨੇ ਅਮਰੀਕਾ ‘ਚ ਗੁਰਦੁਆਰੇ ਦੀ ਕੰਧ ‘ਤੇ ਲਿਖਿਆ ‘ਅੱਤਵਾਦੀ’


ਕੈਲੀਫੋਰਨੀਆ, 31 ਜੁਲਾਈ (ਏਜੰਸੀ) : ਅਮਰੀਕਾ ਦੇ ਕੈਲੀਫੋਰਨੀਆ ਵਿਖੇ ਰੀਵਰ ਸਾਈਡ ਸਥਿਤ ਇਕ ਗੁਰਦੁਆਰੇ ਵਿਚ ਕੁਝ ਸ਼ਰਾਰਤੀ ਅਨਸਰਾਂ ਨੂੰ ਨਫਰਤ ਕਾਰਨ ਕੀਤੇ ਗਏ ਅਪਰਾਧ ਦੇ ਅਧੀਨ ਗੁਰਦੁਆਰਾ ਸਾਹਿਬ ਵਿਖੇ ਖਰੂਦ ਮਚਾਇਆ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ‘ਤੇ ‘ਅੱਤਵਾਦੀ’ ਸ਼ਬਦ ਲਿਖ ਕੇ ਫਰਾਰ ਹੋ ਗਏ। ਸਿੱਖਾਂ ਦੀ ਸੰਸਥਾ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਸਾਲਡੈਫ) ਮੁਤਾਬਕ ਇਹ ਕਾਰਾ 29-30 ਜੁਲਾਈ ਰਾਤ ਨੂੰ ਹੋਇਆ ਹੈ। ਸਿੱਖਾਂ ਦੀ ਸੰਸਥਾ ਸਾਲਡੈੱਫ ਨੇ ਇਸ ਬਾਰੇ ਰੀਵਰ ਸਾਈਡ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

ਇਸ ਦੇ ਨਾਲ ਹੀ ਐਫ. ਬੀ. ਆਈ. ਅਤੇ ਨਿਆਂ ਵਿਭਾਗ ਨੂੰ ਵੀ ਨਫਰਤ ਕਾਰਨ ਕੀਤੇ ਗਏ ਇਸ ਅਪਰਾਧ ਦੀ ਜਾਂਚ ਲਈ ਅਰਜ਼ੀ ਦਿੱਤੀ ਗਈ ਹੈ। ਸਾਲਡੈਫ ਦੇ ਨਿਦੇਸ਼ਕ ਜਸਜੀਤ ਸਿੰਘ ਦਾ ਕਹਿਣਾ ਹੈ ਕਿ ਧਾਰਮਿਕ ਸਥਾਨ ‘ਚ ਇਸ ਤਰ੍ਹਾਂ ਦੀ ਨਫਰਤ ਭਰੀ ਕਾਰਵਾਈ ਦਿਲਾ ਨੂੰ ਹਲੂੰਦਰਨ ਵਾਲੀ ਹੈ। ਪਿਛਲੇ ਸਾਲ ਅਗਸਤ ਮਹੀਨੇ ਦੀ ਸ਼ੁਰੂਆਤ ਵਿਚ ਵਿਸਕਨਸਿਨ ਵਿਖੇ ਓਕ ਕ੍ਰੀਕ ਦੇ ਗੁਰਦੁਆਰੇ ‘ਤੇ ਇਕ ਗੋਰੇ ਬੰਦੂਕਧਾਰੀ ਵਲੋਂ ਕੀਤੇ ਗਏ ਹਮਲੇ ਵਿਚ 6 ਸਿੱਖਾਂ ਦੀ ਮੌਤ ਹੋ ਗਈ ਸੀ। ਜਸਜੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਭਾਈਚਾਰੇ ‘ਤੇ ਇਸ ਤਰ੍ਹਾਂ ਦਾ ਹਮਲਾ ਨਫਰਤ ਕਾਰਨ ਕੀਤੇ ਗਏ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਇਸ ਹਮਲੇ ਦੀ ਪੂਰੇ ਅਮਰੀਕਾ ਵਲੋਂ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ।


Like it? Share with your friends!

0

ਸ਼ਰਾਰਤੀ ਅਨਸਰਾਂ ਨੇ ਅਮਰੀਕਾ ‘ਚ ਗੁਰਦੁਆਰੇ ਦੀ ਕੰਧ ‘ਤੇ ਲਿਖਿਆ ‘ਅੱਤਵਾਦੀ’