ਆਧਾਰ ਕਾਰਡ ਨੇ ਗਾਹਕ ਜਾਣੋ ਪ੍ਰਕਿਰਿਆ ਨੂੰ ਸੁਰੱਖਿਅਤ ਬਣਾਇਆ

ਨਵੀਂ ਦਿੱਲੀ, 20 ਅਗਸਤ (ਏਜੰਸੀ) : ਭਾਰਤੀ ਵਿਲੱਖਣ ਪਛਾਣ ਅਥਾਰਟੀ ਆਧਾਰ ਕਾਰਡ ਦੀ ਸਹਾਇਤਾ ਨਾਲ ਆਪਣੇ ਗਾਹਕ ਨੂੰ ਜਾਣੋ ਦੀ ਪ੍ਰਕ੍ਰਿਆ ਨੂੰ ਕਾਗਜ਼ ਰਹਿਤ ਸੁਰੱਖਿਅਤ ਅਤੇ ਲਾਹੇਵੰਦ ਬਣਾ ਰਿਹਾ ਹੈ। ਅਥਾਰਟੀ ਦੀ ਉਮੀਦ ਹੈ ਕਿ ਕੇ.ਵਾਈ.ਸੀ. ਦੀ ਪ੍ਰਕ੍ਰਿਆ ਇਲੈਕਟ੍ਰੋਨਿਕਸ ਹੋ ਜਾਣ ਨਾਲ ਗਾਹਕਾਂ ਨੂੰ ਸਹੂਲਤ ਮਿਲੇਗੀ ਅਤੇ ਉਹ ਆਸਾਨੀ ਨਾਲ ਪਛਾਣ ਅਤੇ ਪਤਾ ਦਾਖਲ ਕਰ ਸਕਣਗੇ ਤੇ ਗਾਹਕ ਦੇ ਮੌਜੂਦਾ ਬੈਂਕ ਖਾਤਿਆਂ ਵਿੱਚ ਆਧਾਰ ਨੰਬਰ ਆ ਜਾਵੇਗਾ। ਵਿੱਤ ਮੰਤਰਾਲਾ ਪਹਿਲਾਂ ਹੀ ਈ ਕੇ.ਵੀ.ਸੀ. ਨੂੰ ਵਿੱਤੀ ਸੇਵਾਵਾਂ ਲਈ ਇੱਕ ਉਚਿਤ ਦਸਤਾਵੇਜ਼ ਐਲਾਨ ਕਰ ਚੁੱਕਾ ਹੈ। ਈ.ਕੇ.ਵੀ.ਸੀ. ਦਾ ਇਸਤੇਮਾਲ ਕਰਕੇ ਨਾਗਰਿਕ ਅਥਾਰਟੀ ਨੂੰ ਕੇ.ਵੀ ਸੀ..ਸਬੰਧੀ ਜਾਣਕਾਰੀ ਉਪਲਬੱਧ ਕਰਵਾ ਸਕਣਗੇ। ਇਸ ਨਾਲ ਦਸਤਾਵੇਜ਼ਾਂ ਵਿੱਚ ਹੇਰਾ ਫੇਰੀ ਕਰਨ ਦੀ ਸੰਭਾਵਨਾ ਵੀ ਖਤਮ ਹੋਵੇਗੀ। ਸਵੈ ਚਲਿਤ ਹੋਣ ਕਾਰਨ ਕੇ.ਵਾਈ ਸੀ. ਦਾ ਡਾਟਾ ਫੌਰੀ ਤੌਰ ‘ਤੇ ਉਪਲਬੱਧ ਹੋਵੇਗਾ। ਈ. ਕੇ.ਵਾਈ.ਸੀ. ਵਿੱਚ ਦਸਤਾਵੇਜ਼ ਤੇ ਫੋਟੋ ਕਾਪੀਆਂ ਨੂੰ ਇੱਧਰ ਉਧਰ ਲਿਜਾਣ ਦੀ ਲੋੜ ਨਹੀਂ ਹੋਵੇਗੀ ਤੇ ਇਸ ਤਰ੍ਹਾਂ ਦਸਤਾਵੇਜ਼ਾਂ ਦੇ ਚੋਰੀ ਹੋਣ ਜਾਂ ਉਨ੍ਹਾਂ ਦੇ ਗੁੰਮ ਹੋਣ ਦੀ ਸੰਭਾਵਨਾ ਵੀ ਘਟੇਗੀ।

Facebook Comments

Comments are closed.