ਆਮਿਰ ਤੇ ਰਿਤਿਕ ਨੇ ਉਤਰਾਖੰਡ ਪੀੜਤਾਂ ਦੀ ਕੀਤੀ ਮਦਦ


ਮੁੰਬਈ, 11ਜੁਲਾਈ (ਏਜੰਸੀ) : ਬਾਲੀਵੁੱਡ ਦੇ ਮਿਸਟਰ ਪਰਫੈਕਟਨਿਸਟ ਆਮਿਰ ਖਾਨ ਅਤੇ ਸੁਪਰਸਟਾਰ ਰਿਤਿਕ ਰੋਸ਼ਨ ਨੇ ਉਤਰਾਖੰਡ ਵਿਚ ਆਈ ਤਬਾਹੀ ਤੋਂ ਪੀੜਤ ਲੋਕਾਂ ਦੀ ਮਦਦ ਲਈ 25-25 ਲੱਖ ਰੁਪਏ ਦਿੱਤੇ ਹਨ। ਰਿਤਿਕ ਰੋਸ਼ਨ ਨੇ ਕਿਹਾ, ”ਸਾਨੂੰ ਲੋੜ ਦੇ ਸਮੇਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮਦਦ ਕਰਨ ਦੇ ਬਾਅਦ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਤਾਂ ਕਿ ਹੋਰ ਲੋਕ ਵੀ ਮਦਦ ਕਰਨ ਲਈ ਅੱਗੇ ਆਉਣ। ਸਾਨੂੰ ਆਪਣੀਆਂ ਇੱਛਾਵਾਂ ਨੂੰ ਲੋਕਾਂ ਨੂੰ ਦੱਸ ਕੇ ਪ੍ਰੇਰਿਤ ਕਰਨਾ ਚਾਹੀਦਾ ਹੈ। ਰਿਤਿਕ ਨੇ ਆਮਿਰ ਖਾਨ ਦਾ ਸ਼ੁੱਕਰੀਆ ਅਦਾ ਕੀਤਾ ਹੈ। ਜ਼ਿਕਰਯੋਗ ਹੈ ਕਿ ਉਤਰਾਖੰਡ ‘ਚ ਆਈ ਭਿਆਨਕ ਆਫਤ ਵਿਚ ਮਦਦ ਕਰਨ ਲਈ ਬਾਲੀਵੁੱਡ ਅੱਗੇ ਆਇਆ ਹੈ। ਪੀੜਤਾਂ ਦੀ ਮਦਦ ਲਈ ਸ਼ਤਰੂਘਣ ਸਿਨਹਾ, ਜਾਵੇਦ ਅਖਤਰ, ਸ਼ਬਾਨਾ ਆਜ਼ਮੀ ਅਤੇ ਅਨੁਪਮ ਖੇਰ ਸਮੇਤ ਕਈ ਫਿਲਮੀ ਹਸਤੀਆਂ ਸਾਹਮਣੇ ਆਈਆਂ ਹਨ। ਉੱਥੇ ਹੀ ਜੇਲ ਵਿਚ ਸਜ਼ਾ ਕੱਟ ਰਹੇ ਸੰਜੇ ਦੱਤ ਨੇ ਵੀ ਆਪਣੀ ਪਤਨੀ ਮਾਨਯਤਾ ਦੱਤ ਨੂੰ ਉਤਰਾਖੰਡ ਵਿਚ ਆਫਤ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਨੂੰ ਕਿਹਾ ਹੈ।


Like it? Share with your friends!

0

ਆਮਿਰ ਤੇ ਰਿਤਿਕ ਨੇ ਉਤਰਾਖੰਡ ਪੀੜਤਾਂ ਦੀ ਕੀਤੀ ਮਦਦ