ਸੁਹਰੇ ਪਰਿਵਾਰ ਆਪਣੀ ਨੂੰਹ ਦਾ ਜਬਰਨ ਕਰਵਾਇਆ ਗਰਭਪਾਤ


ਨਰਸ ਅਤੇ ਸੁਹਰੇ ਪਰਿਵਾਰ 5 ਜੀਆ ਖਿਲਾਫ ਮਾਮਲਾ ਦਰਜ

ਮੋਗਾ 24 ਜੁਲਾਈ, (ਸਵਰਨ ਗੁਲਾਟੀ/ਸੰਦੀਪ ਸ਼ਰਮਾ) : ਲੜਕੇ ਦੀ ਚਾਹਤ ਪੁਰੀ ਨਾ ਹੁੰਦੇ ਵੇਖ ਲਾਲਚੀ ਸੁਹਰੇ ਪਰਿਵਾਰ ਨੇ ਮੋਗਾ ਦੀ ਇਕ ਨਰਸ ਤੋ ਆਪਣੀ ਨੂੰਹ ਦਾ ਜਬਰਨ ਗਰਭਪਾਤ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਸਿਟੀ ਪੁਲਿਸ ਨੇ ਪੀੜਤਾ ਦੇ ਬਿਆਨਾ ਤੇ ਗਰਭਪਾਤ ਕਰਨ ਵਾਲੀ ਨਰਸ ਅਤੇ ਸੁਹਰੇ ਪਰਿਵਾਰ ਦੇ ਪੰਜ ਲੋਕਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਜਾਨਕਾਰੀ ਅਨੁਸਾਰ ਥਾਣਾ ਸਿਟੀ ਪੁਲਿਸ ਦੇ ਏ ਐਸ ਆਈ ਦਲਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਨਿਰਮਲ ਕੋਰ ਪੁੱਤਰੀ ਨਾਹਰ ਸਿੰਘ ਵਾਸੀ ਪਿੰਡ ਢਿਲਵਾ ਕਲਾ (ਫਰੀਦ ਕੋਟ) ਵੱਲੋ ਪੁਲਿਸ ਨੂੰ ਦਿੱਤੀ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਸ ਦਾ ਵਿਆਹ 9 ਮਹੀਨੇ ਪਹਿਲਾ ਫਰੀਦ ਕੋਅ ਨਿਵਾਸੀ ਲਖਵਿੰਦਰ ਸਿੰਘ ਨਾਲ ਹੋਇਆ ਸੀ ਇਸ ਦੌਰਾਨ ਉਹ ਚਾਰ ਮਹੀਨੇ ਦੀ ਗਰਭਵੰਤੀ ਹੋ ਗਈ।

ਉਸ ਨੇ ਦੱਸਿਆ ਕਿ ਸੁਹਰੇ ਪਰਿਵਾਰ ਵੱਲੋ ਉਸ ਦੇ ਗਰਭ ਵਿਚ ਪਲ ਰਹੇ ਬੱਚੇ ਦੀ ਜਾਂਚ ਕਰਾਉਣ ਲਈ ਉਸ ਨੂੰ ਜਬਰਨ ਮੋਗਾ ਦੇ ਇਕ ਸਕੈਨ ਸੈਟਰ ਵਿਚ ਲਿਆਦਾ ਗਿਆ ਜਿੱਥੇ ਉਹਨਾਂ ਨੇ ਉਸ ਦਾ ਟੈਸਟ ਕਰਵਾਇਆ ਟੈਸਟ ਕਰਾਉਣ ਤੋ ਬਾਦ ਪਤਾ ਚੱਲਿਆ ਕਿ ਉਸ ਦੇ ਪੇਟ ਵਿਚ ਪਲ ਰਿਹਾ ਬੱਚਾ ਲੜਕੀ ਹੈ । ਇਸ ਉਪਰਾਤ ਸੁਹਰਾ ਪਰਿਵਾਰ ਨੇ ਮੋਗਾ ਦੀ ਹੀ ਇਕ ਚਰਨਜੀਤ ਕੋਰ ਨਾਮਕ ਨਰਸ ਕੋਲੋ ਉਸ ਦਾ ਜਬਰਦਸਤੀ ਗਰਭਪਾਤ ਕਰਵਾ ਦਿੱਤਾ। ਪੀੜਤਾ ਨੇ ਦੱਸਿਆ ਕਿ ਉਸ ਦੇ ਹੋਏ ਗਰਭਪਾਤ ਦੀ ਸੂੰਚਨਾ ਉਸ ਨੇ ਆਪਣੇ ਪੇਕੇ ਪਰਿਵਾਰ ਨੂੰ ਦਿੱਤੀ ਅਤੇ ਪਰਿਵਾਰ ਵੱਲੋ ਸਾਰੀ ਘਟਨਾਂ ਮੋਗਾ ਵਿਖੇ ਵਾਪਰਨ ਕਰਕੇ ਇਸ ਦੀ ਸੂੰਚਨਾਂ ਥਾਣਾ ਸਿਟੀ ਪੁਲਿਸ ਨੂੰ ਦਿੱਤੀ। ਜਿਸ ਤੇ ਥਾਣਾ ਸਿਟੀ ਪੁਲਿਸ ਦੇ ਏ ਐਸ ਆਈ ਦਲਜੀਤ ਸਿੰਘ ਨੇ ਪੀੜਤਾ ਦੇ ਬਿਆਨ ਲੈਣ ਤੋ ਬਾਅਦ ਸੁਹਰਾ ਪਰਿਵਾਰ ਦੇ ਪਤੀ ਲਖਵਿੰਦਰ ਸਿੰਘ,ਸੁਹਰਾ ਪਵਿਦੰਰ ਸਿੰਘ, ਨਨਾਨ ਵੀਰਪਾਲ ਕੋਰ, ਨਦੋਈ ਹਾਕਮ ਸਿੰਘ,ਸੱਸ ਕੁਲਵਿੰਦਰ ਕੋਰ ਅਤੇ ਨਰਸ ਚਰਨਜੀਤ ਕੋਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ।

ਕੀ ਕਹਿਣਾ ਹੈ ਸਿਵਲ ਸਰਜਨ ਦਾ
ਸਿਵਲ ਸਰਜਨ ਡਾ ਅਮਰਜੀਤ ਕੋਰ ਦਾ ਕਹਿਣਾ ਹੈ ਅਜੇ ਇਹ ਮਾਮਲਾ ਉਹਨਾਂ ਦੇ ਧਿਆਨ ਵਿਚ ਨਹੀ ਆਇਆ ਉਹਨਾਂ ਕਿਹਾ ਕਿ ਜੇਕਰ ਪੀੜਤ ਪਰਿਵਾਰ ਉਹਨਾ ਕੋਲ ਆਕੇ ਲਿਖਤੀ ਰੂਪ ਵਿਚ ਸਕੈਨ ਸੈਟਰ ਦੇ ਖਿਲਾਫ ਸ਼ਿਕਾਇਤ ਕਰਦਾ ਹੈ ਤਾ ਉਹ ਸਕੈਨ ਸੈਟਰ ਨੂੰ ਸੀਲ ਕਰਨ ਤੋ ਬਾਦ ਉਹਨਾ ਦੇ ਸੰਚਾਲਕਾ ਖਿਲਾਫ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੋ

 

 


Like it? Share with your friends!

0

ਸੁਹਰੇ ਪਰਿਵਾਰ ਆਪਣੀ ਨੂੰਹ ਦਾ ਜਬਰਨ ਕਰਵਾਇਆ ਗਰਭਪਾਤ