ਰਾਜ ਸ਼ਰਮਨ ਵੱਲੋਂ ਕੀ-ਡੇ ਸੈਲੀਬ੍ਰੇਸ਼ਨ ਦਾ ਸੱਦਾ


ਐਡਮਿੰਟਨ, (ਪਪ) ਲਿਬਰਲ ਆਗੂ ਰਾਜ ਸ਼ਰਮਨ ਨੇ 134ਵੇਂ ਕੀ-ਡੇ ਵਾਸਤੇ ਸੱਭ ਨੂੰ ਨਿੱਘਾ ਸੱਦਾ ਦਿੱਤਾ ਹੈ। ਆਪਣੇ ਲਿਬਰਲ ਸਾਥੀਆਂ ਅਤੇ ਸਥਾਨਕ ਐੱਮ ਐੱਲ ਏ ਲੌਰੀ ਬਲੈਕਮੈਨ ਵੱਲੋਂ ਸਾਂਝੀ ਸਟੇਟਮੈਂਟ ਵਿੱਚ ਉਹਨਾਂ ਐਡਮਿੰਟਨ ਦੀ ਇਸ ਸੱਭ ਤੋਂ ਪੁਰਾਣੀ ਸੇਲ ਲਈ ਸੱਭ ਨੂੰ ਸੈਲੀਬ੍ਰੇਸ਼ਨ ਵਿੱਚ ਹਿੱਸਾ ਲੈਣ ਲਈ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਕੀ-ਡੇ ਸਾਨੂੰ ਚਿਰੋਕਣਾ ਦੱਸਦਾ ਆਇਆ ਹੈ ਕਿ ਐਡਮਿੰਟਨ ਕੀ ਹੈ ਤੇ ਕੀ ਸੀ। ਇਸਤੋਂ ਹੀ ਸਾਨੂੰ ਸਾਡੀਆਂ ਜੜਾਂ ਲੱਭਦੀਆਂ ਹਨ। ਇਹ ਹੀ ਦੱਸਦਾ ਹੈ ਸਾਨੂੰ ਸਾਡੀਆਂ ਪ੍ਰਾਪਤੀਆਂ ਵੀ। ‘ਮੈਂ ਅਲਬਰਟਾ ਵਾਸੀਆਂ ਨੂੰ ਇਸ ਮਹਾਨ ਸੈਲੀਬ੍ਰੇਸ਼ਨ ਵਿੱਚ ਹਿੱਸਾ ਲੈਣ ਲਈ ਕਹਿੰਦਾ ਹਾਂ, ਤਾਂ ਕਿ ਐਡਮਿੰਟਨ ਦੇ ਜਾਇਕੇ ਨੂੰ ਸਮਝਿਆ ਜਾ ਸਕੇ ਅਤੇ ਹੋਰ ਵੱਡੇ ਈਵੇਂਟਸ ਦਾ ਆਨੰਦ ਮਾਣਿਆ ਜਾ ਸਕੇ।’ ਉਹਨਾਂ ਅੱਗੇ ਕਿਹਾ ਕਿ ਮੈਂ ਨਾਰਥਲੈਂਡਸ ਨੂੰ ਇਸ ਵੱਡੇ ਕਾਰਜਡ ਲਈ ਵਧਾਈ ਦਿੰਦਾ ਹਾਂ।


Like it? Share with your friends!

0

ਰਾਜ ਸ਼ਰਮਨ ਵੱਲੋਂ ਕੀ-ਡੇ ਸੈਲੀਬ੍ਰੇਸ਼ਨ ਦਾ ਸੱਦਾ