ਭਾਜਪਾ ਦੇ ਭਵਿੱਖ ਦੇ ਪ੍ਰਧਾਨ ਮੰਤਰੀ ਹੋਣਗੇ ਨਰਿੰਦਰ ਮੋਦੀ


ਨਵੀਂ ਦਿੱਲੀ,10 ਜੁਲਾਈ (ਏਜੰਸੀ) : ਨਰਿੰਦਰ ਮੋਦੀ ਭਾਜਪਾ ਦੇ ਭਵਿੱਖ ਦੇ ਪ੍ਰਧਾਨ ਮੰਤਰੀ ਹੋਣਗੇ ਜਿਸ ਦਾ ਐਲਾਨ ਇਸ ਮਹੀਨੇ ਦੇ ਅਖੀਰ ਵਿਚ ਆਰ. ਐਸ. ਐਸ. ਅਤੇ ਭਾਜਪਾ ਰਸਮੀ ਤੌਰ ’ਤੇ ਕਰ ਸਕਦੇ ਹਨ। ਆਰ. ਐਸ. ਐਸ. ਚਾਹੁੰਦਾ ਹੈ ਕਿ ਗੁਜਰਾਤ ਦੇ ਮੁਖ ਮੰਤਰੀ ਅਤੇ ਭਾਜਪਾ ਪ੍ਰਚਾਰ ਕਮੇਟੀ ਦੇ ਪ੍ਰਧਾਨ ਮੋਦੀ ਨੂੰ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਹੁਦੇ ਲਈ ਭਾਜਪਾ ਦਾ ਉਮੀਦਵਾਰ ਐਲਾਨਿਆ ਜਾਵੇ। ਸੰਘ ਦੀ ਇਹ ਇੱਛਾ ਹੈ ਕਿ ਇਸ ਸੰਬੰਧ ਵਿਚ ਪਾਰਟੀ ’ਚ ਪਾਏ ਜਾ ਰਹੇ ਹਰੇਕ ਤਰ੍ਹਾਂ ਦੇ ਭਰਮ ਖਤਮ ਕੀਤੇ ਜਾਣ ਅਤੇ ਮੋਦੀ ਦੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ ਪ੍ਰਧਾਨ ਮੰਤਰੀ ਅਹੁਦੇ ਲਈ ਸਿੱਧੇ ਮੁਕਾਬਲੇ ਲਈ ਰਸਤਾ ਸਾਫ ਹੋ ਸਕੇ। ਭਾਜਪਾ ਸੰਸਦੀ ਬੋਰਡ ਜੁਲਾਈ ਦੇ ਅਖੀਰ ਵਿਚ ਰਸਮੀ ਤੌਰ ’ਤੇ ਇਸ ਸੰਬੰਧ ਵਿਚ ਐਲਾਨ ਕਰੇਗਾ।


Like it? Share with your friends!

0

ਭਾਜਪਾ ਦੇ ਭਵਿੱਖ ਦੇ ਪ੍ਰਧਾਨ ਮੰਤਰੀ ਹੋਣਗੇ ਨਰਿੰਦਰ ਮੋਦੀ