ਬੁੱਚੜ ਖਾਨੇ ਲੈਜਾਈਆ ਜਾ ਰਹੀ 15 ਗਊਆ ਬਰਾਮਦ, ਇਕ ਗਊ ਦੀ ਮੌਤ


ਮੋਗਾ ਦੇ ਡੀ ਟੀ ਓ ਨੇ ਟਰੱਕ ਦੀ ਪਿੱਛਾ ਕਰਕੇ ਕੀਤਾ ਕਾਬੂ

ਮੋਗਾ 25 ਜੁਲਾਈ (ਸਵਰਨ ਗੁਲਾਟੀ) : ਫਰੀਦਕੋਟ ਤੋ ਉਤਰ ਪ੍ਰੇਦਸ਼ ਦੇ ਸ਼ਹਿਰ ਮੁਰਾਦਾਬਾਦ ਵਿਖੇ ਬੁੱਚੜਖਾਨੇ ਵਿਚ ਇਕ ਟਰੱਕ ਵਿਚ ਭਰਕੇ ਲੈ ਜਾਈਆ ਜਾ ਰਹੀਆ ਗਊਆ ਦੇ ਭਰੇ ਟਰੱਕ ਨੂੰ ਮੋਗਾ ਦੇ ਡੀ ਟੀ ਓ ਨੇ ਟਰੱਕ ਦੀ ਪਿੱਛਾ ਕਰਦੇ ਹੋਏ ਟਰੱਕ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਜਾਨਕਾਰੀ ਦੇਦੇ ਹੋਏ ਡੀ ਟੀ ਓ ਪਿਆਰਾ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਵੀਰਵਾਰ ਦੀ ਸਵੇਰੇ ਬੁੱਘੀ ਪੁਰਾ ਚੌਕ ਵਿਚ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਫਿਰੋਜਪੁਰ ਦੀ ਤਰਫੋ ਆ ਰਹੇ ਟਰੱਕ ਨੰਬਰ ਜੇ ਐਚ-11 ਈ 3761 ਨੂੰ ਉਸ ਦੇ ਗੰਨਮੈਨ ਗੁਰਮੀਤ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ ਟਰੱਕ ਚਾਲਕ ਵੱਲੋ ਟਰੱਕ ਦੀ ਸਪੀਡ ਘਟਾ ਲਈ ਅਤੇ ਨੇੜੇ ਆਉਣ ਤੇ ਟਰੱਕ ਨੂੰ ਲੁਧਿਆਣਾ ਦੀ ਤਰਫ ਭਜਾਕੇ ਲੈ ਗਿਆ ਅਤੇ ਤੂਰੰਤ ਹੀ ਡੀ ਟੀ ਓ ਪਿਆਰਾ ਸਿੰਘ, ਹਵਲਦਾਰ ਗੁਰਮੀਤ ਸਿੰਘ,ਸੁਰਿੰਦਰ ਸਿੰਘ, ਡਰਾਇਵਰ ਕੁਲਦੀਪ ਸਿੰਘ ਅਤੇ ਸੇਵਾਦਾਰ ਨਾਹਰ ਸਿੰਘ ਨੇ ਟਰੱਕ ਦਾ ਪਿਛਾ ਕਰਕੇ ਹੋਏ ਟਰੱਕ ਨੂੰ ਥੋੜੀ ਦੁਰੀ ਤੇ ਹੀ ਕਾਬੂ ਕਰ ਲਿਆ ਇਸ ਦੌਰਾਨ ਟਰੱਕ ਵਿਚ ਬੈਠੇ 4 ਵਿਅਕਤੀ ਮੌਕੇ ਤੋ ਭੱਜਣ ਵਿਚ ਸਫਲ ਹੋ ਗਏ ਜਦ ਕਿ ਟਰੱਕ ਚਾਲਕ ਨਜੀਰ ਪੁੱਤਰ ਇਸਲਾਮ ਵਾਸੀ ਮੁਰਾਦਾਬਾਦ(ਉੱਤਰ ਪ੍ਰਦੇਸ਼)ਨੂੰ ਕਾਬੂ ਕਰ ਲਿਆ।

ਡੀ ਟੀ ਓ ਪਿਆਰਾ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਚਾਰੋ ਤਰਫੋ ਤਰਪੈਲ ਨਾਲ ਢੱਕਿਆ ਹੋਇਆ ਸੀ ਟਰੱਕ ਨੂੰ ਲੋਡ ਦਿਸਣ ਲਈ ਟਰੱਕ ਵਿਚ ਲੱਕੜ ਦੇ ਫੱਟੇ ਲਗਾਕੇ ਫੱਟਿਆ ਹੇਠਾ ਗਊਆ ਨੂੰ ਰੱਖਿਆ ਗਿਆ ਸੀ ਅਤੇ ਫੱਟਿਆ ਉਪਰ ਮਿੱਟੀਆ ਦੀਆ ਬੋਰੀਆ ਭਰ ਕੇ ਰੱਖੀਆ ਸਨ। ਡੀ ਟੀ ਓ ਵੱਲੋ ਇਸ ਦੀ ਸੂੰਚਨਾ ਨਜਦੀਕ ਪੈਦੀ ਪੁਲਿਸ ਚੌਕੀ ਫੋਅਕਲ ਪੁਵਾਇਟ ਨੂੰ ਦਿੱਤੀ ਚੌਕੀ ਇਚਾਂਰਜ ਸ਼ਿਵ ਚੰਦ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁਜੇ ਤੇ ਉਹਨਾਂ ਨੇ ਟਰੱਕ ਅਤੇ ਚਾਲਕ ਨੂੰ ਕਬਜੇ ਵਿਚ ਕਰ ਲਿਆ। ਉਹਨਾ ਦੱਸਿਆ ਕਿ ਜਦ ਟਰੱਕ ਵਿਚੋ ਗਊਆ ਨੂੰ ਉਤਾਰਿਆ ਗਿਆ ਤਾ ਇਕ ਗਊ ਮ੍ਰਿਤਕ ਪਾਈ ਗਈ ਅਤੇ ਬਾਕੀ 14 ਗਊਆ ਠੀਕ ਸਨ ਅਤੇ ਗਊਆ ਦੀ ਦੇਖਭਾਲ ਕਰਨ ਲਈ ਬਹੋਨਾਂ ਰੋੜ ਤੇ ਬਣੀ ਇਕ ਗਊ ਸ਼ਾਲਾ ਵਿਚ ਭੇਜ ਦਿੱਤੀਆ ਗਈਆ। ਚੌਕੀ ਮੁੱਖੀ ਸ਼ਿਵ ਚੰਦ ਨੇ ਦੱਸਿਆ ਕਿ ਕਾਬੂ ਕੀਤੇ ਟਰੱਕ ਚਾਲਕ ਨਜੀਰ ਪੁੱਤਰ ਅਸਲਮ ਤੋ ਪੁਲਿਸ ਨੇ ਪੁਛ ਗਿੱਛ ਕੀਤੀ ਤਾ ਉਸ ਨੇ ਦੱਸਿਆ ਕਿ ਗਊਆ ਦੇ ਵਿਉਪਾਰੀ ਉਸ ਨੂੰ ਮੁਰਾਦਾਬਾਦ ਤੋ ਲੈਕੇ ਆਏ ਸਨ ਤੇ ਉਹਨਾਂ ਨੇ ਫਰੀਦਕੋਟ ਵਿਖੇ ਰਾਜਸਥਾਨ ਦੀਆ ਨਹਿਰਾ ਕੋਲੋ ਗਊਆ ਨੂੰ ਭਰਿਆ ਸੀ ਤੇ ਇਹ ਸਾਰੀਆ ਗਊਆ ਨੂੰ ਮੁਰਾਦਾਬਾਦ ਵਿਖ ਇਕ ਬੁੱਚੜ ਖਾਨੇ ਵਿਚ ਲੈਕੇ ਜਾਣੀਆ ਸਨ। ਚੌਕੀ ਫੋਅਕਲ ਪੁਵਾਇੰਟ ਪੁਲਿਸ ਨੇ ਕਾਬੂ ਕੀਤੇ ਟਰੱਕ ਚਾਲਕ ਅਤੇ ਗਊਆ ਦੇ ਵਿਓਪਾਰੀਆ ਖਿਲਾਫ ਮਾਮਲਾ ਦਰਜ ਕਰ ਲਿਆ

 


Like it? Share with your friends!

0

ਬੁੱਚੜ ਖਾਨੇ ਲੈਜਾਈਆ ਜਾ ਰਹੀ 15 ਗਊਆ ਬਰਾਮਦ, ਇਕ ਗਊ ਦੀ ਮੌਤ