ਪੰਜਾਬ ਸਰਕਾਰ ਬਾਦਲਾਂ ਲਈ ਖਰੀਦੇਗੀ ਨਵੀ ਬੀ ਐਮ ਡਬਲਯੂ


ਚੰਡੀਗੜ੍ਹ, 5 ਜੁਲਾਈ (ਏਜੰਸੀ) : ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਹੋਰਨਾਂ ਮੰਤਰੀਆਂ ਦੀਆਂ ਸਹੂਲਤਾਂ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਨਵਾਂ ਫੈਸਲਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਲਈ 7 ਕਰੋੜ ਰੁਪਏ ਦੀਆਂ 2 ਨਵੀਆਂ ਬੀ. ਐੱਮ. ਡਬਲਯੂ. ਕਾਰਾਂ ਖ਼ਰੀਦਨ ਦੀ ਯੋਜਨਾ ਤੇ ਕੰਮ ਸ਼ੁਰੂ ਕੀਤਾ ਹੈ। ਨਵੀਂਆਂ ਕਾਰਾਂ ਦੀ ਖਰੀਦ ਦੇ ਲਈ ਪੰਜਾਬ ਦੇ ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਡੀ. ਐੱਸ. ਬੈਂਸ ਦੀ ਪ੍ਰਧਾਨਗੀ ‘ਚ ਇਕ ਕਮੇਟੀ ਬਣਾਈ ਗਈ ਹੈ।

ਭਾਰਤ ਦੇ ਕਿਸੇ ਵੀ ਰਾਜ ਦੇ ਮੁੱਖ ਮੰਤਰੀ ਕੋਲ ਅਜਿਹੀ ਕਾਰਾਂ ਮੌਜੂਦ ਨਹੀਂ ਹਨ। ਹਾਈ ਸਕਿਓਰਿਟੀ ਦੇ ਮੱਦੇਨਜ਼ਰ ਬਣੀਆਂ ਇਹ ਕਾਰਾਂ ਸੀ. ਐੱਮ. ਦੇ ਕਾਫਲੇ ‘ਚ ਹਨ ਪੰਜਾਬ ਦੇ ਮੰਤਰੀਆਂ ਦੇ ਲਈ ਸਿਵਲ ਸਕੱਤਰੇਤ ‘ਚ ਬਣੇ ਕਮਰਿਆਂ ‘ਤੇ ਵੀ ਕਰੋੜਾਂ ਰੁਪਏ ਖਰਚ ਕਰਕੇ ਰੈਨੋਵੇਟ ਕੀਤਾ ਗਿਆ ਹੈ। ਮੰਤਰੀਆਂ ਦੇ ਘਰਾਂ ‘ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਸਰਕਾਰੀ ਮਕਾਨ ‘ਚ ਪਿਛਲੇ ਦਿਨੀਂ ਲੱਖਾਂ ਰੁਪਏ ਖਰਚ ਕਰਕੇ ਸਵੀਮਿੰਗ ਪੂਲ ਦਾ ਨਿਰਮਾਣ ਕੀਤਾ ਗਿਆ ਹੈ। ਪੰਜਾਬ ਸਰਕਾਰ ਮਾੜੀ ਵਿੱਤੀ ਹਾਲਤ ਕਾਰਨ ਜੂਨ ਮਹੀਨੇ ਦੀ ਤਨਖਾਹ ਦੇਣ ਲਈ ਮੁਸ਼ਕਲ ‘ਚ ਫਸ ਗਈ ਸੀ। ਓਵਰ ਡਰਾਫਟਿੰਗ ਦੇ ਚਲਦੇ ਮੁਸ਼ਕਲ ਨਾਲ ਨਿਪਟਣ ਦੇ ਲਈ ਸਰਕਾਰ ਨੇ ਸਟੈਟ ਬੈਂਕ ਆਫ ਇੰਡੀਆ ਤੋਂ 700 ਕਰੋੜ ਦਾ ਕਰਜ਼ਾ ਲਿਆ ਹੈ। ਇਸ ਮਾੜੀ ਵਿੱਤੀ ਹਾਲਤ ਕਾਰਨ ਅਗਲੇ ਮਹੀਨੇ ਸਰਕਾਰ ਨੂੰ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Like it? Share with your friends!

0

ਪੰਜਾਬ ਸਰਕਾਰ ਬਾਦਲਾਂ ਲਈ ਖਰੀਦੇਗੀ ਨਵੀ ਬੀ ਐਮ ਡਬਲਯੂ