ਪੰਜਾਬ ਸਰਕਾਰ ਨੇ ਉਤਰਾਖੰਡ ਗਏ ਲਾਪਤਾ ਪੰਜਾਬ ਵਾਸੀਆਂ ਦੀ ਸੂਚੀ ਮੰਗੀ


ਚੰਡੀਗੜ੍ਹ, 2 ਜੁਲਾਈ (ਏਜੰਸੀ) : ਪੰਜਾਬ ਸਰਕਾਰ ਨੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਤੋਂ ਉਤਰਾਖੰਡ ਵਿਖੇ ਵਾਪਰੀ ਕੁਦਰਤੀ ਆਫਤ ਦੌਰਾਨ ਲਾਪਤਾ ਹੋਏ ਪੰਜਾਬਵਾਸੀਆਂ ਦਾ ਬਿਓਰਾ ਮੰਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਕ ਪੱਤਰ ਭੇਜਿਆ ਗਿਆ ਹੈ ਜਿਸ ‘ਚ ਲਿਖਿਆ ਗਿਆ ਹੈ ਕਿ ਸਬੰਧਤ ਡਿਪਟੀ ਕਮਿਸ਼ਨਰ ਆਪੋ-ਆਪਣੇ ਜ਼ਿਲ੍ਹੇ ਦੇ ਉਨ੍ਹਾਂ ਲਾਪਤਾ ਵਿਅਕਤੀਆਂ ਦੀ ਸੂਚੀ ਬਣਾ ਕੇ ਭੇਜਣ ਜੋ ਕਿ ਉਤਰਾਖੰਡ ਤ੍ਰਾਸਦੀ ਦੇ ਸਮੇਂ ਦੌਰਾਨ ਲਾਪਤਾ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਭ ਵਿਅਕਤੀਆਂ ਬਾਰੇ ਮੁਕੰਮਲ ਜਾਣਕਾਰੀ ਮੰਗੀ ਗਈ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸਾਸ਼ਨ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਕੁਦਰਤੀ ਆਫਤ ਦੇ ਸਮੇਂ ਦੌਰਾਨ ਉਤਰਾਖੰਡ ਗਏ ਸਨ ਪਰ ਹਾਲੇ ਤੱਕ ਵਾਪਸ ਨਹੀਂ ਪਰਤੇ।


Like it? Share with your friends!

0

ਪੰਜਾਬ ਸਰਕਾਰ ਨੇ ਉਤਰਾਖੰਡ ਗਏ ਲਾਪਤਾ ਪੰਜਾਬ ਵਾਸੀਆਂ ਦੀ ਸੂਚੀ ਮੰਗੀ