ਪਿੰਡ ਮੰਗੇਵਾਲਾ ਵਿਖੇ 26 ਜੂਨ ਨੂੰ ਹੋਰੇ ਦਹੁਰੇ ਕਤਲ ਦੀ ਮੋਗਾ ਪੁਲਸ ਨੇ ਸੁਲਝਾਈ ਗੁਥੀ


ਲਾਸ਼ਾਂ ਸਮੇਤ ਕਤਲ ਦੇ ਦੋਨੋ ਦੋਸ਼ੀਆਂ ਨੂੰ ਮੌਂਕੇ ਤੇ ਕੀਤਾ ਬਰਾਮਦ, ਦੋਸ਼ੀਆਂ ਨੇ ਨਹੀਂ ਬਖਸ਼ਿਆ ਡੇਢ ਮਹੀਨੇ ਦੀ ਨਵਜਾਤ ਬੱਚੀ ਨੂੰ, ਪੁੱਛ ਪੜਤਾਲ ਜਾਰੀ

ਮੋਗਾ, 5 ਜੁਲਾਈ (ਸਵਰਨ ਗੁਲਾਟੀ) : ਮੋਗਾ ਪੁਲਸ ਨੇ ਪਿੰਡ ਮੰਗੇਵਾਲਾ ਵਿਖੇ ਹੋਏ ਦੁਹਰੇ ਕਤਲ ਜਿਸ ਵਿੱਚ ਇੱਕ ਡੇਢ ਮਹੀਨੇ ਦੀ ਨਵਜਾਤ ਬੱਚੀ ਅਤੇ ਉਸਦੀ ਮਾਂ ਸ਼ਾਮਿਲ ਸਨ ਦੀ ਗੁੱਥੀ ਨੂੰ ਸੁਲਝਾ ਦਿਆ ਹੋਇਆਂ ਉਪਰੋਕਤ ਮਾਮਲੇ ਵਿੱਚ ਕਥਿਤ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈਕੇ ਕਤਲ ਵਾਲੀ ਥਾਂ ਤੋਂ ਦੋਵੇਂ ਲਾਸ਼ਾ ਬਰਾਮਦ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਮਿਤੀ 26 ਜੂਨ ਨੂੰ ਮ੍ਰਿਤਕਾ ਮਨਪ੍ਰੀਤ ਕੌਰ ਅਤੇ ਉਸਦੀ ਨਵਜਾਤ ਬੱਚੀ ਕਿਰਨਪ੍ਰੀਤ ਕੌਰ ਨੂੰ ਉਸਦੇ ਕਥਿਤ ਪ੍ਰੇਮੀ ਵੱਲੋਂ ਆਪਣੇ ਚਾਚੇ ਦੇ ਲੜਕੇ ਨੂੰ ਨਾਲ ਲੈਕੇ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਪਰੋਕਤ ਮਾਮਲੇ ਵਿੱਚ ਘਟਨਾ ਕੁਝ ਇਸ ਤਰਾਂ ਕਿ ਪਿੰਡ ਮੰਗੇਵਾਲਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦਾ ਪਿੰਡ ਦੇ ਹੀ ਗੁਰਜੀਤ ਸਿੰਘ ਨਾਲ ਵਿਆਹ ਤੋਂ ਪਹਿਲਾਂ ਹੀ ਪ੍ਰੇਮ ਸੰਬੰਧ ਚੱਲਦੇ ਆ ਰਹੇ ਸੀ।

ਜਿਸਦੇ ਚੱਲਦਿਆਂ ਲੜਕੀ ਦੇ ਪਰਿਵਾਰਿਕ ਮੈਂਬਰਾ ਨੇ ਕਰੀਬ 7 ਸਾਲ ਪਹਿਲਾਂ ਨਾਲ ਲਗਦੇ ਪਿੰਡ ਬਘੇਲੇਵਾਲਾ ਦੇ ਅੰਗਰੇਜ ਸਿੰਘ ਨਾਲ ਉਸਤਾ ਵਿਆਹ ਕਰ ਦਿੱਤਾ। ਜਿਸਦੇ ਕੁਖੋਂ ਇਕ ਲੜਕਾ ਹੋਇਆ ਜਿਸਦੀ ਉਮਰ 5 ਸਾਲ ਸੀ। ਵਿਆਹ ਉਪਰੰਤ ਵੀ ਮਨਪ੍ਰੀਤ ਦਾ ਆਪਣੇ ਪ੍ਰੇਮੀ ਨਾਲ ਜਾਰੀ ਰਿਹਾ, ਜਿਸਦਾ ਸ਼ਕ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਹੁਣ ਤੱਕ ਸੀ ਅਤੇ ਇਸੇ ਦੌਰਾਨ ਹੀ ਮਨਪ੍ਰੀਤ ਨੇ ਕਰੀਬ ਡੇਢ ਮਹੀਨਾ ਪਹਿਲਾਂ ਇਕ ਹੋਰ ਲੜਕੀ ਨੂੰ ਜਨਮ ਦਿੱਤਾ, ਜਿਸਨੂੰ ਉਸਦਾ ਪਤੀ ਉਸਦੇ ਪ੍ਰੇਮੀ ਨੂੰ ਅੋਲਾਦ ਸਮਝਦਾ ਸੀ। ਜਿਸ ਕਾਰਨ ਘਰ ਵਿੱਚ ਅਕਸਰ ਕਲੇਸ਼ ਰਹਿੰਦਾ ਸੀ। ਘਟਨਾ ਵਾਲੀ ਰਾਤ ਵੀ ਇਸੇ ਕਲੇਸ ਦੇ ਚਲਦਿਆਂ ਹੀ ਮਨਪ੍ਰੀਤ ਆਪਣੀ ਨਵਜਾਤ ਬੱਚੀ ਨੂੰ ਲੈਕੇ ਉਕਤ ਪ੍ਰੇਮੀ ਨੂੰ ਮਿਲਣ ਗਈ ਸੀ।

ਸਿੱਟੇ ਵੱਜੋਂ ਉਕਤ ਮਸਲੇ ਨੂੰ ਲੈਕੇ ਆਪਸ ਵਿੱਚ ਤਕਰਾਰ ਹੋ ਗਿਆ ਅਤੇ ਗੁਰਜੀਤ ਸਿੰਘ ਨੇ ਆਪਣੇ ਸਹਿਯੋਗੀ ਨੂੰ ਨਾਲ ਲੈਕੇ ਮਨਪ੍ਰੀਤ ਅਤੇ ਉਸਦੀ ਬੱਚੀ ਨੂੰ ਘਟਨਾ ਵਾਲੀ ਥਾਂ ਤੇ ਲੈਜਾਕੇ ਤੇਜ ਧਾਰ ਹਥਿਆਰਾ ਨੂੰ ਹਮਲਾ ਕਰਕੇ ਖਤਮ ਕਰ ਦਿੱਤਾ ਅਤੇ ਲਾਸ਼ਾ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਨਾਲ ਲੱਗਦੀ ਡਰੇਨ ਵਿੱਚ ਡੁੰਗਾ ਖੱਡਾ ਪੁੱਟਕੇ ਲਾਸ਼ਾ ਨੂੰ ਦਬਾ ਦਿੱਤਾ। ਇਸੇ ਦੌਰਾਨ ਜਦੋਂ ਲੜਕੀ ਆਪਣੇ ਮਾਪਿਆਂ ਅਤੇ ਸਸੁਰਾਲ ਘਰ ਨਾ ਮਿਲੀ ਤਾਂ ਲੜਕੀ ਦੇ ਸਹੁਰੇ ਪਰਿਵਾਰ ਨੇ ਮਨਪ੍ਰੀਤ ਕੌਰ ਦੇ ਸਮਾਨ ਦੀ ਤਾਲਾਸ਼ੀ ਲਈ ਤਾਂ ਉਸ ਵਿਚੋਂ ਗੁਰਜੀਤ ਸਿੰਘ ਦੀ ਫੋਟੋ ਬਰਾਮਦ ਹੋਈ। ਜਿਸਤੇ ਸ਼ਕ ਦੀ ਸੁਈ ਸਿੱਧੀ ਗੁਰਜੀਤ ਸਿੰਘ ਤੇ ਗਈ।

ਉਕਤ ਸੂਚਨਾ ਉਨ੍ਹਾਂ ਥਾਣਾ ਸਦਰ ਪੁਲੀਸ ਨੂੰ ਦਿੱਤੀ ਅਤੇ ਥਾਣਾ ਸਦਰ ਦੇ ਮੁੱਖ ਅਧਿਕਾਰੀ ਭੂਪਿੰਦਰ ਕੌਰ ਨੇ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਗੁਰਜੀਤ ਸਿੰਘ ਨੂੰ ਮੌਂਕੇ ਤੇ ਹੀ ਪਿੰਡ ਵਿਚੋਂ ਕਾਬੂ ਕਰਕੇ ਉਸਤੋਂ ਪੁੱਛ ਪੜਤਾਲ ਕੀਤੀ ਤਾਂ ਗੁਰਜੀਤ ਸਿੰਘ ਨੇ ਮਣਿਆ ਕਿ ਇਸ ਕਤਲ ਵਿੱਚ ਉਸਦਾ ਅਤੇ ਉਸਦੇ ਚਾਚੇ ਦੇ ਲੜਕੇ ਬੋਬੀ ਦਾ ਹੱਥ ਹੈ। ਪੁਲੀਸ ਉਕਤ ਦੋਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਮੌਂਕੇ ਵਾਰਦ ਸੀਨੀਅਰ ਪੁਲੀਸ ਅਧਿਕਾਰੀਆਂ ਡੀ.ਐਸ.ਪੀ. ਗੁਰਦੀਪ ਸਿੰਘ ਅਤੇ ਤਹਿਸੀਲਦਾਰ ਲਖਵੀਰ ਸਿੰਘ ਦੀ ਹਾਜਰੀ ਵਿੱਚ ਦੋਨੋ ਲਾਸ਼ਾ ਨੂੰ ਬਰਾਮਦ ਕਰ ਲਿਆ ਅਤੇ ਪੋਸਟ ਮਾਰਟਮ ਲਈ ਸਿਵਲ ਹਸਪਾਤਲ ਮੋਗਾ ਪਹੁੰਚਾ ਦਿੱਤਾ।

 


Like it? Share with your friends!

0

ਪਿੰਡ ਮੰਗੇਵਾਲਾ ਵਿਖੇ 26 ਜੂਨ ਨੂੰ ਹੋਰੇ ਦਹੁਰੇ ਕਤਲ ਦੀ ਮੋਗਾ ਪੁਲਸ ਨੇ ਸੁਲਝਾਈ ਗੁਥੀ