ਪਿੰਡ ਦੌਧਰ ਦੇ ਵਿਅਕਤੀ ਦਾ ਮਨੀਲਾ ਵਿਚ ਕਤਲ

ਮ੍ਰਿਤਕ ਜਗਰੂਪ ਸਿੰਘ ਦੀ ਤਸਵੀਰ ਦਿਖਾਉਦੇ ਹੋਏ ਪਰਿਵਾਰਕ ਮੈਬਰ

ਮੋਗਾ 11 ਜੁਲਾਈ (ਸਵਰਨ ਗੁਲਾਟੀ) : ਮੋਗਾ ਦੇ ਨਜਦੀਕੀ ਪਿੰਡ ਦੌਧਰ ਵਿਚ ਉਸ ਵੇਲੇ ਮਾਤਮ ਦਾ ਮਹੌਲ ਛਾਂ ਗਿਆ ਜਦ ਪਿੰਡ ਦੇ ਹੀ ਇਕ ਵਿਅਕਤੀ ਨੂੰ ਮਨੀਲਾ ਵਿਚ ਗੋਲੀ ਮਾਰਕੇ ਕਤਲ ਕਰ ਦਿੱਤਾ ਜਾਨਕਾਰੀ ਅਨੁਸਾਰ ਪਿੰਡ ਦੌਧਰ ਨਿਵਾਸੀ ਜਗਰੂਪ ਸਿੰਘ ਅਪਣੀ ਗਰੀਬੀ ਨੂੰ ਦੁਰ ਕਰਨ ਅਤੇ ਸੁਨਿਹਰੇ ਭਵਿਖ ਦੀ ਕਾਮਨਾ ਕਰਦੇ 6 ਸਾਲ ਪਹਿਲਾ ਰੋਜੀ ਰੋਟੀ ਕਮਾਉਣ ਲਈ ਮਨੀਲਾ ਗਿਆ ਸੀ ਜਿਥੇ ਉਸ ਨੇ ਆਪਣੇ ਵੱਲੋ ਕੀਤੀ ਸਖਤ ਮੇਹਨਤ ਦੇ ਚਲਦੇ ਫਾਈਨੈਸ ਦਾ ਕੰਮ ਕਾਰ ਸ਼ੁਰੂ ਕਰ ਦਿੱਤਾ। 9 ਜੁਲਾਈ ਦੀ ਸ਼ਾਮ ਨੂੰ ਜਦ ਉਹ ਆਪਣੇ ਕੰਮ ਤੋ ਵਾਪਸ ਆਪਣੇ ਘਰ ਜਾ ਰਿਹਾ ਸੀ ਤਾ ਰਾਸਤੇ ਵਿਚ ਅਣਪਛਾਤੇ ਲੁਟੇਰਿਆ ਨੇ ਉਸ ਨੂੰ ਗੋਲੀ ਮਾਰਕੇ ਕਤਲ ਕਰ ਦਿੱਤਾ। ਇਸ ਘਟਨਾ ਦੀ ਵੀਰਵਾਰ ਨੂੰ ਪਿੰਡ ਵਿਚ ਸੂੰਚਨਾ ਪੁਜੀ ਉਸ ਦੇ ਪਰਿਵਾਰ ਅਤੇ ਪਿੰਡ ਵਿਚ ਮਾਤਮ ਛਾ ਗਿਆ। ਮ੍ਰਿਤਕ ਦੇ ਪਿਤਾ ਹਜੂਰਾ ਸਿੰਘ ਅਤੇ ਪਤਨੀ ਕੁਲਦੀਪ ਕੌਰ ਨੇ ਬੜੇ ਦੁਖੀ ਮਨ ਨਾਲ ਗੱਲਬਾਤ ਕਰਦਿਆ ਕਿਹਾਂ ਉਹਨਾਂ ਨੇ ਭਾਰਤ ਸਰਕਾਰ ਨੂੰ ਮਨੀਲਾ ਸਰਕਾਰ ਨਾਲ ਗੱਲਬਾਤ ਕਰਕੇ ਮਨੀਲਾ ਵਿਚ ਰਹਿੰਦੇ ਭਾਰਤੀਆ ਦੀ ਸੁਰਖਿਆ ਨੂੰ ਯਕੀਨੀ ਬਨਾਵੇ ਅਤੇ ਇਸ ਸਬੰਧੀ ਸਖਤ ਤੋ ਸਖਤ ਕਦਮ ਚੁੱਕੇ ਜਾਣ। ਉਹਨਾਂ ਨੇ ਭਾਰਤ ਸਰਕਾਰ ਤੋ ਮੰਗ ਕੀਤੀ ਕੀ ਮ੍ਰਿਤਕ ਲੜਕੇ ਦੀ ਲਾਸ਼ ਨੂੰ ਭਾਰਤ ਲਿਆਉਣ ਦਾ ਇਤਜਾਮ ਕਰਕੇ ਲਾਸ਼ ਉਹਨਾ ਨੂੰ ਸੌਪੀ ਜਾਵੇ।

Facebook Comments

Comments are closed.