ਪਬਲਿਕ ਸਕੂਲ ਬੋਰਡ ਦੇ ਚੇਅਰਪਰਸਨ ਅਤੇ ਸਕੂਲ ਟਰੱਸਟੀ ਫਿਰ ਤੋਂ ਲੜਨਗੇ ਚੋਣਾਂ


ਐਡਮਿੰਟਨ, 25 ਜੁਲਾਈ (ਏਜੰਸੀ) : ਐਡਮਿੰਟਨ ਦੇ ਪਬਲਿਕ ਸਕੂਲ ਬੋਰਡ ਦੇ ਚੇਅਰਪਰਸਨ ਅਤੇ 4 ਸਕੂਲ ਟਰੱਸਟੀ ਫਿਰ ਤੋਂ 2013 ਦੀਆਂ ਚੋਣਾਂ ‘ਚ ਹਿੱਸਾ ਲੈ ਰਹੇ ਹਨ। ਇਸ ਬਾਰੇ ਚੇਅਰ ਪਰਸਨ ਸਰਾਹ ਹੌਫਮੈਨ ਨੇ ਦੱਸਿਆ ਕਿ ਉਸ ਦੇ 9 ਸਾਥੀਆਂ ‘ਚੋਂ 4 ਦੁਬਾਰਾ ਚੋਣਾਂ ‘ਚ ਹਿੱਸਾ ਲੈਣਗੇ। ਇਸ ਲਈ ਉਸ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵਾਰਡ ਏ ਤੋਂ ਚੈਰੀ ਜੌਹਨਰ, ਵਾਰਡ ਐੱਫ. ਤੋਂ ਮਾਈਕਲ ਜੈਂਜ, ਵਾਰਡ ਆਈ ਤੋਂ ਲੈਸਲੀ ਕਲੈਰੀ 21 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ‘ਚ ਹਿੱਸਾ ਲੈਣਗੇ, ਜਦੋਂ ਕਿ ਬਾਕੀ ਦੇ 4 ਵਾਰਡਾਂ ਦਾ ਅਜੇ ਐਲਾਨ ਹੋਣਾ ਬਾਕੀ ਹੈ।


Like it? Share with your friends!

0

ਪਬਲਿਕ ਸਕੂਲ ਬੋਰਡ ਦੇ ਚੇਅਰਪਰਸਨ ਅਤੇ ਸਕੂਲ ਟਰੱਸਟੀ ਫਿਰ ਤੋਂ ਲੜਨਗੇ ਚੋਣਾਂ