ਚੋਣਾ ਦੀ ਰੰਜਿਸ਼ ਨੂੰ ਲੈਕੇ ਹਾਰੇ ਅਕਾਲੀ ਦਲ ਦੇ ਉਮੀਦਵਾਰਾਂ ਤੇ ਚਲਾਈਆਂ ਗੋਲੀਆਂ


ਮੋਗਾ 7 ਜੁਲਾਈ (ਸਵਰਨ ਗੁਲਾਟੀ) : ਨੇੜਲੇ ਪਿੰਡ ਸੈਦੋਕੇ ਵਿਖੇ ਬੀਤੀ ਦੇਰ ਰਾਤ ਚੋਣਾ ਦੀ ਰੰਜਿਸ਼ ਨੂੰ ਲੈਕੇ ਗੋਲੀਆਂ ਮਾਰਕੇ ਦੋ ਵਿਅਕਤੀਆਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ। ਮ੍ਰਿਤਕ ਦੋਨੋ ਵਿਅਕਤੀ ਅਕਾਲੀ ਦਲ ਪਾਰਟੀ ਨਾਲ ਸੰਬੰਧਿਤ ਸਨ ਅਤੇ ਚੋਣਾ ਦੌਰਾਨ ਦੋਨੇ ਆਪੋ ਆਪਣੀ ਸੀਟ ਤੋਂ ਹਾਰ ਗਏ ਸਨ। ਜਾਣਕਾਰੀ ਅਨੁਸਾਰ ਬੀਤੀ 3 ਜੁਲਾਈ ਨੂੰ ਹੋਏ ਪੰਚਾਇਤੀ ਚੋਣਾ ਦੌਰਾਨ ਪਿੰਡ ਸੌਦੋਕੇ ਵਿਖੇ ਜਗਮੋਹਨ ਸਿੰਘ ਪੁੱਤਰ ਚਰਣ ਸਿੰਘ ਅਤੇ ਗੁਰਜੰਟ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਪਿੰਡ ਸੈਦੋਕੇ ਜੋ ਕਿ ਪੰਚਾਇਤੀ ਚੋਣਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਦੀ ਸੀਟ ਤੋਂ ਲੜਿਆ ਸੀ।

ਜਿਸ ਵਿੱਚ ਜਗਮੋਹਨ ਸਿੰਘ ਪਿੰਡ ਦੀ ਸਰਪੰਚੀ ਦੀ ਚੋਣ ਅਤੇ ਗੁਰਜੰਟ ਸਿੰਘ ਪੰਚ ਦੀ ਚੋਣ ਲੜ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਮੁਕਾਬਲੇ ਤੇ ਖੜੇ ਚਮਕੌਰ ਸਿੰਘ ਕੋਰਾ ਵੀ ਅਕਾਲੀ ਦਲ ਨਾਲ ਸੰਬੰਧ ਰੱਖਦਾ ਹੈ। ਇਸ ਦੌਰਾਨ ਜਗਮੋਹਨ ਸਿੰਘ ਅਤੇ ਗੁਰਜੰਟ ਸਿੰਘ ਤੇ ਚੋਣਾ ਤੋਂ ਪਿੱਛੇ ਹੱਟ ਜਾਣ ਦਾ ਜੋਰ ਪਾਇਆ ਜਾ ਰਿਹਾ ਸੀ ਪਰ ਇਹ ਦੋਨੋ ਚੋਣ ਲੜਨ ਤੋਂ ਪਿੱਛੇ ਨਹੀਂ ਹਟੇ ਅਤੇ ਡੱਟਕੇ ਮੁਕਾਬਲਾ ਕੀਤਾ। ਇਨ੍ਹਾਂ ਦੋਨਾ ਪਾਰਟੀਆਂ ਦੇ ਰੰਜਿਸ਼ ਦੇ ਚਲਦਿਆਂ ਇਨ੍ਹਾਂ ਦੇ ਮੁਕਾਬਲੇ ਤੇ ਖੜੇ ਆਜਾਦ ਉਮੀਦਵਾਰ ਜਗਦੇਵ ਸਿੰਘ ਸਰਪੰਚੀ ਦੀ ਚੋਣ ਜਿੱਤ ਗਿਆ।

ਇਸ ਦੌਰਾਨ ਦੋਨੋ ਪਾਰਟੀਆਂ ਦੀ ਰੰਜਿਸ਼ ਵੱਧ ਗਈ। ਜਿਸਦੇ ਚਲਦੇ 6 ਜੁਲਾਈ ਦੀ ਦੇਰ ਰਾਤ ਜੱਦ ਜਗਮੋਹਨ ਸਿੰਘ ਅਤੇ ਗੁਰਜੰਟ ਸਿੰਘ ਜੰਟਾ ਖੇਤਾਂ ‘ਚੋਂ ਵਾਪਿਸ ਆ ਰਹੇ ਸੀ ਤਾਂ ਰਾਸਤੇ ਵਿੱਚ ਚਮਕੌਰ ਸਿੰਘ ਅਤੇ ਪਿੰਡ ਦੇ ਮਾਸਟਰ ਵਰਿੰਦਰ ਜੀਤ ਸਿੰਘ, ਕਾਲਾ ਸਿੰਘ, ਸੁਖਦੇਵ ਸਿੰਘ ਅਤੇ ਸੁਖਮੰਦਰ ਸਿੰਘ ਨੇ ਉਕਤ ਦੋਨਾ ਨੂੰ ਰਸਤੇ ਵਿੱਚ ਘੇਰਕੇ ਪਹਿਲਾਂ ਉਨ੍ਹਾਂ ਦੀ ਕੁੱਟਮਾਰ ਕੀਤੀ, ਉਪਰੰਤ ਮਾਸਟਰ ਵਰਿੰਦਰ ਜੀਤ ਸਿੰਘ ਨੇ ਆਪਣੇ ਪਿਸਤੋਲ ਨਾਲ ਜਗਮੋਹਨ ਅਤੇ ਗੁਰਜੰਟ ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਉਕਤ ਜਖਮੀ ਹੋਕੇ ਡਿੱਗ ਗਏ ਅਤੇ ਦੋਸ਼ੀ ਮੌਂਕੇ ਤੇ ਫਰਾਰ ਹੋ ਗਏ। ਉਕਤ ਦੋਨਾ ਨੂੰ ਜਖਮੀ ਹਾਲਤ ਵਿੱਚ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਹਸਪਤਾਲ ਵਿੱਚ ਲੈ ਜਾਇਆ ਗਿਆ।

ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਮੋਗਾ ਦੇ ਹਸਪਤਾਲ ਵਿੱਚ ਉਕਤ ਦੋਨਾ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਥਾਣਾ ਨਿਹਾਲ ਸਿੰਘ ਵਾਲਾ ਪੁਲਸ ਨੇ ਅਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਨਿਵਾਸੀ ਸੈਦੋਕੇ ਦੇ ਬਿਆਨਾ ਤੇ ਚਮਕੌਰ ਸਿੰਘ, ਕਾਲਾ ਸਿੰਘ, ਮੰਦਰ ਸਿੰਘ, ਸੁਖਦੇਵ ਸਿੰਘ ਅਤੇ ਵਰਿੰਦਰ ਜੀਤ ਸਿੰਘ ਦੇ ਖਿਲਾਫ ਕਤਲ ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾ ਮਾਰੀ ਕਰ ਰਹੀ ਹੈ। ਜਿਨ੍ਹਾਂ ਦੇ ਜਲਦੀ ਕਾਬੂ ਆਉਣ ਦੀ ਸੰਭਾਵਨਾ ਹੈ।


Like it? Share with your friends!

0

ਚੋਣਾ ਦੀ ਰੰਜਿਸ਼ ਨੂੰ ਲੈਕੇ ਹਾਰੇ ਅਕਾਲੀ ਦਲ ਦੇ ਉਮੀਦਵਾਰਾਂ ਤੇ ਚਲਾਈਆਂ ਗੋਲੀਆਂ