ਕਿਸੇ ਹੋਰ ਧਰਤੀ ਉੱਤੇ ਜੀਵਨ ਸਬੰਧੀ ਬਰਤਾਨੀਆ ਵੱਲੋਂ ਖੋਜ ਸ਼ੁਰੂ


ਲੰਡਨ, 7 ਜੁਲਾਈ (ਏਜੰਸੀ) : ਬਰਤਾਨਵੀ ਪੁਲਾੜ ਵਿਗਿਆਨੀਆਂ ਨੇ ਧਰਤੀ ਤੋਂ ਦੂਰ ਕਿਸੇ ਹੋਰ ਗ੍ਰਹਿ ਉੱਤੇ ਜੀਵਨ ਦੀ ਭਾਲ ਲਈ ਨਵੇਂ ਖੋਜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ‘ਏਲੀਅਨ’ ਦੀ ਹੋਂਦ ਸਬੰਧੀ ਡੂੰਘਾਈ ਵਿਚ ਖੋਜ ਕੀਤੀ ਜਾਵੇਗੀ। ਐਕਸਟ੍ਰਾ ਟਰੈਸਟੇਰੀਅਲ ਇੰਟੈਲੀਜੈਂਸ (ਐਸਈਟੀਆਈ) ਧਰਤੀ ਤੋਂ ਦੂਰ ਕਿਸੇ ਹੋਰ ਜੀਵਨ ਬਾਰੀ ਗਿਆਰਾਂ ਸੰਸਥਾਵਾਂ ਤੇ ਪ੍ਰਯੋਗਸ਼ਾਲਾਵਾ ਨਾਲ ਸਬੰਧਤ ਵਿਗਿਆਨੀ ਆਪਣੇ ਖੋਜ ਕਾਰਜਾਂ ਨੂੰ ਸਾਂਝਾ ਕਰਨਗੇ। ‘ਯੂ ਕੇ ਸੇਤੀ ਰਿਸਰਚ ਨੈੱਟਵਰਕ (ਯੂ.ਕੇ.ਐਸ. ਆਰ.ਐਨ.) ਤਹਿਤ ਵੱਡੇ ਪੱਧਰ ’ਤੇ ਇਸ ਦਿਸ਼ਾ ਵਿਚ ਖੋਜ ਵਿਸ਼ੇ ਸ਼ਾਮਲ ਕੀਤੇ ਹਨ।

ਇਨ੍ਹਾਂ ਵਿਚ ਸਿੰਗਨਲਾਂ ਨੂੰ ਲੱਭਣ ਲਈ ਨਵੇਂ ਤਰੀਕਿਆਂ ਦੀ ਖੋਜ, ਭਾਸ਼ਾਈ ਸੰਦੇਸ਼ਾਂ ਦੇ ਲਿਪੀਅੰਤਰ ਦੀ ਸਮੱਸਿਆ ਦਾ ਹੱਲ ਧਰਤੀ ਤੋਂ ਪਰੇ ਕਿਸੇ ਹੋਰ ਸਭਿਅਤਾ ਵੱਲੋਂ ਧਰਤੀ ਨਾਲ ਵਿਚਾਰ-ਵਟਾਂਦਰੇ ਦੀਆਂ ਸੰਭਾਵਨਾਵਾਂ ਆਦਿ ਦੀ ਤਲਾਸ਼ ਸ਼ਾਮਲ ਹੈ। ਮਾਨਚੈਸਟਰ ਯੂਨੀਵਰਸਿਟੀ ਦੀ ਜੋਡਰੈੱਲ ਬੈਂਕ ਪ੍ਰਯੋਗਸ਼ਾਲਾ ਦੇ ਡਾ. ਟਿਮ ਓ ਬਰਾਇਨ ਅਨੁਸਾਰ ਜੋਡਰੈੱਲ ਬੈਂਕ ਵੱਲੋਂ ਲੋਵੈੱਲ ਟੈਲੀਸਕੋਪ ਦੇ ਨਿਰਮਾਣ ਨਾਲ ਕਿਸੇ ਹੋਰ ਧਰਤੀ ਜਾਂ ਉਪ-ਗ੍ਰਹਿ ਦੇ ਰੇਡੀਓ ਸੰਦੇਸ਼ਾਂ ਦੀ ਖੋਜ ਸਬੰਧੀ ਉਤਸ਼ਾਹ ਪੈਦਾ ਹੋਇਆ ਹੈ। ਸੇਤੀ ਪ੍ਰਾਜੈਕਟ ਜੋ ਜੋਡਰੈੱਲ ਬੈਂਕ ਤੋਂ ਕੈਂਬਰਿਜ ਤੱਕ 217 ਕਿਲੋਮੀਟਰ ਅਪਟੀਕਲ ਫਾਈਬਰ ਕੇਬਲ ਨਾਲ ਜੁੜਿਆ ਹੈ।

ਇਸ ਵਿਚ ਈ ਮਰਲਿਨ ਐਰੇ ਦੀਆਂ ਸੱਤ ਟੈਲੀਸਕੋਪਜ਼ ਸ਼ਾਮਲ ਹਨ। ਇਨ੍ਹਾਂ ਟੈਲੀਸਕੋਪਾਂ ਵਿਚ ਲੋਵੈੱਲ ਟੈਲੀਸਕੋਪ ਵੀ ਸ਼ਾਮਲ ਹੈ ਤੇ ਇਹ ਬ੍ਰਹਿਮੰਡ ਵਿਚ ਸਿੰਗਨਲਾਂ ਨੂੰ ਲੱਭਣ ਦੀ ਸਮੱਸਿਆ ਨੂੰ ਦੂਰ ਕਰਨ ਦਾ ਇਕ ਯਤਨ ਹੈ। ਲੀਡਜ਼ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਡਾ. ਜੌਹਨ ਇਲੀਅਟ ਦਾ ਵਿਚਾਰ ਹੈ ਕਿ ਜੇ ਅਸੀਂ ਸੰਚਾਰ ਦੇ ਲਈ ਆਪਣੀ ਸਮਰੱਥਾ ਕਾਇਮ ਕਰ ਲੈਂਦੇ ਹਾਂ ਤਾਂ ਅਸੀਂ ਕਿਸੇ ਹੋਰ ਧਰਤੀ ਤੋਂ ਆਉਣ ਵਾਲੇ ਸੰਦੇਸ਼ਾਂ ਦੀ ਭਾਲ ਤੇ ਸਮਝਣ ਦੇ ਵੀ ਸਮਰੱਥ ਹੋ ਜਾਵਾਂਗੇ।


Like it? Share with your friends!

0

ਕਿਸੇ ਹੋਰ ਧਰਤੀ ਉੱਤੇ ਜੀਵਨ ਸਬੰਧੀ ਬਰਤਾਨੀਆ ਵੱਲੋਂ ਖੋਜ ਸ਼ੁਰੂ