ਐਨ. ਆਰ. ਆਈ. ਲਾੜਾ 21 ਲਖ ਦੀ ਠੱਗੀ ਮਾਰ ਕੇ ਫਰਾਰ


ਚੰਡੀਗੜ੍ਹ, 27 ਜੁਲਾਈ (ਏਜੰਸੀ) : ਪੰਜਾਬ ਦੇ ਜ਼ਿਲਾ ਮੋਗਾ ਅਧੀਨ ਆਉਂਦੇ ਪਿੰਡ ਧਲੇਕੇ ‘ਚ ਇਕ ਐਨ. ਆਰ. ਆਈ. ਵਲੋਂ ਝੂਠਾ ਵਿਆਹ ਕਰਕੇ 21 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤਾ ਮਨਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਐਨ. ਆਰ. ਆਈ. ਥਾਣੇ ‘ਚ 5 ਲੋਕਾਂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ। ਮਨਜੀਤ ਨੇ ਸ਼ਿਕਾਇਤ ‘ਚ ਲਿਖਿਆ ਹੈ ਕਿ ਉਸ ਦਾ ਵਿਆਹ ਗੋਵਿੰਦ ਮਾਨ ਨਾਲ 15-5-2011 ‘ਚ ਹੋਇਆ ਸੀ ਅਤੇ ਵਿਆਹ ਦੇ ਠੀਕ ਚਾਰ ਮਹੀਨੇ ਬਾਅਦ ਗੋਵਿੰਦ ਨੇ ਮੈਨੂੰ ਕੈਨੇਡਾ ਲਿਜਾਣ ਦੇ ਨਾਂ ‘ਤੇ ਪਰਿਵਾਰ ਕੋਲੋਂ 21 ਲੱਖ ਰੁਪਏ ਲੈ ਲਏ ਅਤੇ ਕੈਨੇਡਾ ਚਲਾ ਗਿਆ।

ਉਸ ਤੋਂ ਬਾਅਦ ਉਸ ਨੇ ਮੇਰੀ ਕੋਈ ਸਾਰ ਨਹੀਂ ਲਈ। ਇਕ ਦਿਨ ਗੋਵਿੰਦ ਨੇ ਕੈਨੇਡਾ ਅੰਬੈਸੀ ‘ਚ ਮੇਰੀ ਫਾਈਲ ਲਗਾਉਣ ਦੇ ਲਈ 2500 ਡਾਲਰ (1.35 ਲੱਖ ਰੁਪਏ) ਦੀ ਮੰਗ ਕੀਤੀ ਜਿਸ ਨੂੰ ਅਸੀਂ ਪੂਰਾ ਕਰ ਦਿੱਤਾ। ਪਰ ਉਸ ਤੋਂ ਬਾਅਦ ਮਨਜੀਤ ਦਾ ਨਾ ਕੋਈ ਫੋਨ ਆਇਆ ਅਤੇ ਨਾ ਹੀ ਕੋਈ ਖਬਰ। ਇਸ ਮਾਮਲੇ ਦੀ ਜਾਂਚ ਕਰ ਰਹੇ ਐਸ. ਪੀ. ਐਚ. ਦਿਲਬਾਗ ਸਿੰਘ ਪੰਨੂ ਨੇ ਦੱਸਿਆ ਕਿ ਤਫਤੀਸ਼ ‘ਚ ਸਾਹਮਣੇ ਆਇਆ ਹੈ ਕਿ ਗੋਵਿੰਦ ਨੇ ਜਿਨ੍ਹਾਂ ਲੋਕਾਂ ਨੂੰ ਆਪਣੇ ਮਾਂ-ਬਾਪ ਦੇ ਰੂਪ ‘ਚ ਪੇਸ਼ ਕੀਤਾ ਸੀ ਉਹ ਉਸ ਦੇ ਅਸਲੀ ਮਾਂ-ਬਾਪ ਨਹੀਂ ਹਨ ਸਗੋਂ ਉਸ ਦੇ ਰਿਸ਼ਤੇਦਾਰ ਹਨ। ਪਰ ਜਾਂਚ ਦੌਰਾਨ ਉਨ੍ਹਾਂ ਖਿਲਾਫ ਕੋਈ ਸਬੂਤ ਨਾ ਹੋਣ ਕਾਰਨ ਉਨ੍ਹਾਂ ਨੂੰ ਇਸ ਮਾਮਲੇ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਅੱਗੇ ਦੀ ਜਾਂਚ ‘ਚ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ।

 


Like it? Share with your friends!

0

ਐਨ. ਆਰ. ਆਈ. ਲਾੜਾ 21 ਲਖ ਦੀ ਠੱਗੀ ਮਾਰ ਕੇ ਫਰਾਰ