ਆਮ ਲੋਕਾਂ ਲਈ ਸਤੰਬਰ ਵਿਚ ਖੋਲਿਆ ਜਾਵੇਗਾ ਗੋਬਿੰਦਗੜ੍ਹ ਕਿਲਾ : ਫਿਲੌਰ


ਚੰਡੀਗੜ੍ਹ, 07 ਜੁਲਾਈ (ਏਜੰਸੀ) : ਪੰਜਾਬ ਸੈਰ ਸਪਾਟਾ ਵਿਭਾਗ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਨਾਲ ਸਬੰਧਤ ਇਤਿਹਾਸਕ ਗੋਬਿੰਦਗੜ੍ਹ ਕਿਲੇ ਨੂੰ ਬੜ੍ਹਾਵਾ ਦੇਵੇਗਾ ਜੋ ਕਿ ਅੰਮ੍ਰਿਤਸਰ ਸ਼ਹਿਰ ਵਿਚ ਸੈਲਾਨੀਆਂ ਲਈ ਮਹੱਤਵਪੁਰਨ ਸਥਾਨ ਹੈ। ਇਹ ਪ੍ਰਗਟਾਵਾ ਕਰਦੇ ਹੋਏ ਸੈਰ ਸਪਾਟਾ ਤੇ ਸਭਿਆਚਾਰ ਮਾਮਲੇ ਬਾਰੇ ਮੰਤਰੀ ਸ.ਸਰਵਨ ਸਿੰਘ ਫਿਲੌਰ ਨੇ ਕਿਹਾ ਕਿ ਕਿਲੇ ਨੂੰ ਸੰਭਾਲਣ ਦਾ ਕੰਮ ਪੜਾਅ ਵਾਰ ਤਰੀਕੇ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਦੇ ਪਹਿਲੇ ਪੜਾਅ ਦਾ ਕੰਮ ਏਸ਼ੀਅਨ ਵਿਕਾਸ ਬੈਂਕ ਦੀ ਸਹਾਇਤਾ ਨਾਲ ਪਹਿਲਾਂ ਹੀ ਮੁਕੰਮਲ ਹੋ ਚੁਕਿਆ ਹੈ।

ਉਨ੍ਹਾਂ ਕਿਹਾ ਕਿ ਇਹ ਕਿਲਾ ਆਮ ਲੋਕਾਂ ਲਈ ਸਤੰਬਰ ਵਿਚ ਸੈਰ ਸਪਾਟਾ ਦਿਵਸ ਮੌਕੇ ਖੋਲ੍ਹ ਦਿੱਤਾ ਜਾਵੇਗਾ ਅਤੇ ਇਹ ਹਫਤੇ ਵਿਚ ਤਿੰਨ ਦਿਨ ਖੁਲ੍ਹਾ ਰਿਹਾ ਕਰੇਗਾ। ਉਨ੍ਹਾਂ ਕਿਹਾ ਕਿ ਸੈਲਾਨੀਆਂ ਲਈ ਹੈਰੀਟੇਜ ਵਾਕ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਜੋ ਕਿ ਮੁੱਖ ਦੁਆਰ ਤੋ ਸ਼ੁਰੂ ਹੋਵੇਗੀ ਅਤੇ ਨਾਲਵਾ ਗੇਟ, ਅੰਦਰੂਨੀ ਗੇਟ ਅਤੇ ਦਰਬਾਰ ਹਾਲ ਤੋਂ ਤੋਸ਼ਾ ਖਾਨਾ ਤੱਕ ਜਾਵੇਗੀ। ਮੰਤਰੀ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਇਕ ਪ੍ਰਦਰਸ਼ਨੀ ਦਾ ਪ੍ਰਬੰਧ ਕਰੇਗੀ ਅਤੇ ਕਿਲੇ ਦਾ ਦੌਰਾ ਕਰਨ ਵਾਲੇ ਸੈਲਾਨੀਆਂ ਲਈ ਜਾਣਕਾਰੀ ਮੁੱਹਈਆ ਕਰਵਾਏਗੀ। ਅਗਲੇ ਸਾਲ ਜਨਵਰੀ ਵਿਚ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਲਾਈਟ ਐਂਡ ਸਾਉਂਡ ਪ੍ਰੋਗਰਾਮ ਆਯੋਜਿਤ ਕਰਵਾਇਆ ਜਾਵੇਗਾ। ਗੋਬਿੰਦਗੜ ਕਿਲਾ 1760 ਈਸਵੀਂ ਵਿਚ ਬਣਾਇਆ ਗਿਆ ਸੀ ਅਤੇ ਇਹ ਮਹਾਨ ਸਿੱਖ ਯੋਧੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਹੈ। ਇਸ ਕਿਲੇ ਦਾ ਨਾਂ ਮਹਾਰਾਜਾ ਰਣਜੀਤ ਸਿੰਘ ਵਲੋਂ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਰਖਿਆ ਗਿਆ ਸੀ।


Like it? Share with your friends!

0

ਆਮ ਲੋਕਾਂ ਲਈ ਸਤੰਬਰ ਵਿਚ ਖੋਲਿਆ ਜਾਵੇਗਾ ਗੋਬਿੰਦਗੜ੍ਹ ਕਿਲਾ : ਫਿਲੌਰ