ਅੰਤਰਰਾਸ਼ਟਰੀ ਡਾਕਟਰ ਦਿਵਸ ਮੌਕੇ ਇੰਡੋ ਅਮੈਰੀਕਨ ਕਾਲਜ ਆਫ ਨਰਸਿੰਗ ਵਿਖੇ ਵਿਸ਼ੇਸ਼ ਸਮਾਗਮ

ਡਾਕਟਰ ਦਿਵਸ ਮੌਕੇ ਸੰਬੋਧਨ ਕਰਦੇ ਹੋਏ ਡਾ: ਅਮਰਜੀਤ ਕੌਰ , ਡਾ: ਹਰਬੀਰ ਸਿੰਘ ਸੰਧੂ , ਡਾ: ਰੁਪਿੰਦਰ ਸੰਧੂ , ਰਾਜੇਸ਼ ਭਾਰਦਵਾਜ , ਐੱਸ.ਕੇ ਬਾਂਸਲ, ਗੁਰਸੇਵਕ ਸਿੰਘ ਸੰਨਿਆਸੀ , ਮਹਿੰਦਰਪਾਲ ਲੂੰਬਾ ਤੇ ਹੋਰ

ਮੋਗਾ, 2 ਜੁਲਾਈ (ਪਪ) : ਅੰਤਰਰਾਸ਼ਟਰੀ ਡਾਕਟਰ ਦਿਵਸ ਮੌਕੇ ਇੰਡੋ ਅਮੈਰੀਕਨ ਕਾਲਜ ਆਫ ਨਰਸਿੰਗ ਲੰਢੇਕੇ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਕਾਲਜ ਅਤੇ ਹਸਪਤਾਲ ਦੇ ਡਾਇਰੈਕਟਰ ਡਾ: ਹਰਬੀਰ ਸਿੰਘ ਸੰਧੂ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਸਿਵਲ ਸਰਜਨ ਮੋਗਾ ਡਾ: ਅਮਰਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ: ਅਮਰਜੀਤ ਕੌਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਮਰੀਜ਼ ਲਈ ਡਾਕਟਰ ਹੀ ਰੱਬ ਦਾ ਰੂਪ ਹੁੰਦਾ ਹੈ ਇਸ ਲਈ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਜ਼ਰੂਰੀ ਹੈ ਕਿ ਡਾਕਟਰੀ ਕਿੱਤਾ ਨਹੀਂ ਸਗੋਂ ਮਨੁੱਖਤਾ ਨੂੰ ਸਮਰਪਿਤ ਹੋ ਕੇ ਸੇਵਾ ਕਰਨ ਵਾਲਾ ਇਕ ਧਰਮ ਹੈ।

ਡਾ: ਰੁਪਿੰਦਰ ਸੰਧੂ ਨੇ ਆਖਿਆ ਕਿ ਅੰਤਰਰਾਸ਼ਟਰੀ ਡਾਕਟਰਜ਼ ਦਿਵਸ 1 ਜੁਲਾਈ ਦਾ ਦਿਨ ਡਾਕਟਰਾਂ ਦੇ ਸਤਿਕਾਰ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਇਹ ਦਿਨ ਡਾਕਟਰ ਬਿਧਨ ਚੰਦਰ ਰਾਏ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਜਨਮ ਅਤੇ ਮੌਤ 1 ਜੁਲਾਈ ਨੂੰ ਇਕੋ ਦਿਨ ਹੀ ਹੋਈ ਸੀ। ਸਮਾਗਮ ਵਿਚ ਰਾਜੇਸ਼ ਭਾਰਦਵਾਜ, ਮੀਡੀਆ ਇੰਚਾਰਜ ਅਮ੍ਰਿਤ ਸ਼ਰਮਾ ਤੋਂ ਇਲਾਵਾ ਜ਼ਿਲ੍ਹਾ ਕੋਆਰਡੀਨੇਟਰ ਐੱਸ. ਕੇ ਬਾਂਸਲ, ਜ਼ਿਲ੍ਹਾ ਪ੍ਰਧਾਨ ਐੱਨ.ਜੀ.ਓ. ਮਹਿੰਦਰਪਾਲ ਲੂੰਬਾ, ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਆਦਿ ਸਮਾਜ ਸੇਵੀਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੇਸ਼ੇ ਵਜੋਂ ਡਾਕਟਰ ਰਹੇ ਸ਼੍ਰੀ ਰਾਏ ਅਜਿਹੇ ਬੁੱਧੀਜੀਵੀ ਸਨ ਜਿਨ੍ਹਾਂ ਨੇ ਸਮਾਜ ਸੁਧਾਰ ਦੇ ਨਾਲ ਨਾਲ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਮਹਾਤਮਾ ਗਾਂਧੀ ਦੇ ਬਗਲਗੀਰ ਹੋ ਕੇ ਸਰਗਰਮੀਂ ਨਾਲ ਹਿੱਸਾ ਲਿਆ। ਇਸ ਮੌਕੇ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਸਤਿੰਦਰ ਸਿੰਘ , ਬਲਵੰਤ ਸਿੰਘ , ਰਣਜੀਤ ਸਿੰਘ ਸਮਾਜ ਸੇਵੀ ਵੀ ਹਾਜ਼ਰ ਸਨ।

Facebook Comments

Comments are closed.