ਉੜੀਸਾ ਦੀ 2013-14 ਦੀ ਸਾਲਾਨਾ ਯੋਜਨਾ 21 ਹਜ਼ਾਰ 500 ਕਰੋੜ ਰੁਪਏ ਦੀ


ਨਵੀਂ ਦਿੱਲੀ, 4 ਜੂਨ (ਏਜੰਸੀ) : ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਸ੍ਰੀ ਮੋਨਟੇਕ ਸਿੰਘ ਆਹਲੂਵਾਲੀਆ ਅਤੇ ਉੜੀਸ਼ਾ ਦੇ ਮੁੱਖ ਮੰਤਰੀ ਸ੍ਰੀ ਨਵੀਨ ਪਟਨਾਇਕ ਵਿਚਾਲੇ ਇੱਕ ਬੈਠਕ ਵਿੱਚ ਉੜੀਸਾ ਰਾਜ ਲਈ ਸਾਲ 2013-14 ਦੀ ਸਾਲਾਨਾ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਦੌਰਾਨ 21 ਹਜ਼ਾਰ 500 ਕਰੋੜ ਰੁਪਏ ਦੀ ਯੋਜਨਾ ਉਤੇ ਸਹਿਮਤੀ ਹੋਈ। ਯੋਜਨਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਆਹਲੂਵਾਲੀਆ ਨੇ ਕਿਹਾ ਕਿ ਖੇਤੀ ਸਮੇਤ ਸਾਰੇ ਖੇਤਰਾਂ ਵਿੱਚ 11ਵੀਂ ਯੋਜਨਾ ਦੇ ਦੌਰਾਨ ਪ੍ਰਗਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਵਿਕਾਸ ਸਬੰਧੀ ਲੋੜਾਂ ਉਤੇ ਨਿਰੰਤਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਸ੍ਰੀ ਪਟਨਾਇਕ ਨੇ ਦੱਸਿਆ ਕਿ ਜਲਦੀ ਅਤੇ ਸੰਤੁਲਿਤ ਸਮਾਜਿਕ ਆਰਥਿਕ ਵਿਕਾਸ ਲਈ ਰਾਜ ਵਿੱਚ ਮੁੱਖ ਤੌਰ ‘ਤੇ ਬਿਜਲੀ, ਸੜਕ ਅਤੇ ਪਾਣੀ ਵਰਗੀਆਂ ਮਹੱਤਵਪੂਰਨ ਸਹੂਲਤਾਂ ਵਿਕਸਿਤ ਕਰਨ ਦੇ ਨਾਲ ਹੀ ਖੇਤੀ, ਆਧਾਰਭੂਤ ਸਹੁਲਤਾਂ ਅਤੇ ਮਨੁੱਖੀ ਵਿਕਾਸ ਵਰਗੀਆਂ ਉਚ ਪ੍ਰਥਾਮਿਕਤਾ ਵਾਲੇ ਖੇਤਰਾਂ ਵਿੱਚ ਜਨਤਕ ਨਿਵੇਸ਼ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ।


Like it? Share with your friends!

0

ਉੜੀਸਾ ਦੀ 2013-14 ਦੀ ਸਾਲਾਨਾ ਯੋਜਨਾ 21 ਹਜ਼ਾਰ 500 ਕਰੋੜ ਰੁਪਏ ਦੀ