ਹੁਣ ਅਗਲੇ ਸਾਲ ਹੀ ਹੋ ਸਕਣਗੇ ਹੇਮਕੁੰਟ ਸਾਹਿਬ ਦੇ ਦਰਸ਼ਨ


ਹੇਮਕੁੰਟ ਸਾਹਿਬ, 26 ਜੂਨ (ਏਜੰਸੀ) : ਸਿੱਖ ਸ਼ਰਧਾਲੂ ਹੇਮਕੁੰਟ ਸਾਹਿਬ ਗੁਰੂਘਰ ਦੇ ਦਰਸ਼ਨ ਹੁਣ ਘੱਟੋ-ਘੱਟ ਇਸ ਸਾਲ ਦੇ ਅੰਤ ਤੱਕ ਤਾਂ ਕਰ ਨਹੀਂ ਸਕਣਗੇ ਕਿਉਂਕਿ ਬੀਤੇ ਦਿਨੀਂ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਤੇ ਬੱਦਲ਼ ਫਟਣ ਜਿਹੀਆਂ ਘਟਨਾਵਾਂ ਕਾਰਣ ਉਤਰਾਖੰਡ ਸੂਬੇ ਦੀਆਂ 800 ਤੋਂ ਵੱਧ ਸੜਕਾਂ ਟੁੱਟ ਚੁੱਕੀਆਂ ਹਨ। ਹੁਣ ਸੂਬਾ ਸਰਕਾਰ ਇਸ ਮਾਮਲੇ ’ਚ ਕੋਈ ਵੀ ਜੋਖਮ ਨਹੀਂ ਉਠਾਉਣਾ ਚਾਹੁੰਦੀ, ਜਿਸ ਕਰ ਕੇ ਉਸ ਨੇ ਹੋਰ ਕੋਈ ਜਾਨੀ ਤਬਾਹੀ ਹੋਣ ਤੋਂ ਬਚਾਅ ਲਈ ਸ਼ਰਧਾਲੂਆਂ ਦਾ ਹੇਮਕੁੰਟ ਸਾਹਿਬ ਜਾਣਾ ਰੁਕਵਾ ਦਿੱਤਾ ਹੈ। ਕੁਦਰਤੀ ਕਰੋਪੀ ਕਾਰਣ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਵੀ ਕਾਫ਼ੀ ਨੁਕਸਾਨ ਪੁੱਜਾ ਦੱਸਿਆ ਜਾਂਦਾ ਹੈ।

ਸ੍ਰੀ ਹੇਮਕੁੰਟ ਸਾਹਿਬ ਪ੍ਰਬੰਧਕੀ ਟਰੱਸਟ ਦੇ ਸਟਾਫ਼ ਮੈਂਬਰਾਂ ਨੂੰ ਗੁਰਦੁਆਰਾ ਹੇਮਕੁੰਟ ਸਾਹਿਬ ਹਾਲ ਦੀ ਘੜੀ ਬੰਦ ਕਰ ਕੇ ਸਮੁੰਦਰੀ ਤਲ ਤੋਂ 10,500 ਫ਼ੁਟ ਦੀ ਉਚਾਈ ਉਤੇ ਸਥਿਤ ਗੁਰਦੁਆਰਾ ਗੋਬਿੰਦ ਧਾਮ ਵਿਖੇ ਜਾਣ ਲਈ ਆਖ ਦਿੱਤਾ ਗਿਆ ਹੈ। ਟਰੱਸਟ ਦੇ ਵਾਈਸ ਚੇਅਰਮੈਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਰ੍ਹੇ ਤਾਂ ਤੀਰਥ ਯਾਤਰੀ ਗੁਰੂਘਰ ਦੇ ਦਰਸ਼ਨ ਨਹੀਂ ਕਰ ਸਕਣਗੇ। ਸ੍ਰੀ ਬਿੰਦਰਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਬਿਜਲੀ ਦੀ ਵੈਲਡਿੰਗ ਨਾਲ਼ ਚਾਰੇ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਹੈ। ਇਹ ਸਭ ਅੰਦਰ ਪਏ ਅਨਾਜ ਦੇ ਵੱਡੇ ਭੰਡਾਰ ਨੂੰ ਸੁਰੱਖਿਅਤ ਰੱਖਣ ਲਈ ਕਰਨਾ ਪਿਆ ਹੈ।

ਗੁਰਦੁਆਰਾ ਹੇਮੁਕੰਟ ਸਾਹਿਬ ਦੇ ਸਮੂਹ ਸਟਾਫ਼ ਮੈਂਬਰਾਂ ਅਤੇ ਗੁਰਦੁਆਰਾ ਗੋਬਿੰਦ ਧਾਮ ਦੇ 130 ਹੋਰ ਸੇਵਾਦਾਰਾਂ ਨੂੰ ਅਗਲੇ ਕੁੱਝ ਦਿਨਾਂ ਦੌਰਾਨ ਮੈਦਾਨੀ ਇਲਾਕਿਆਂ ਵਿੱਚ ਭੇਜ ਦਿੱਤਾ ਜਾਵੇਗਾ; ਜਦੋਂ ਹੈਲੀਕਾਪਟਰ ਉਪਲਬਧ ਹੋਣਗੇ। ਸ੍ਰੀ ਬਿੰਦਰਾ ਨੇ ਦੱਸਿਆ ਕਿ ਗੁਰੂਘਰ ਅਤੇ ਹੋਰ ਇਮਾਰਤਾਂ ਨੂੰ ਕੁਦਰਤੀ ਕਰੋਪੀ ਕਾਰਣ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਇੱਕ ਕਮੇਟੀ ਕਾਇਮ ਕੀਤੀ ਗਈ ਹੈ। ਇਹ ਕਮੇਟੀ ਇਲਾਕੇ ਦੀ ਸੁਰੱਖਿਆ ਦਾ ਵੀ ਖ਼ਿਆਲ ਰੱਖੇਗੀ ਅਤੇ ਲੋੜੀਂਦੀ ਮੁਰੰਮਤ ਅਤੇ ਰੱਖ-ਰਖਾਅ ਵੀ ਕਰਵਾਉਂਦੀ ਰਹੇਗੀ।

ਉਨ੍ਹਾਂ ਦੱਸਿਆ ਕਿ ਟਰੱਸਟ ਉਤਰਾਖੰਡ ਸਰਕਾਰ ਨੂੰ ਗੁਰਦੁਆਰਾ ਗੋਬਿੰਦ ਘਾਟ ਵਿਖੇ ¦ਗਰ, ਸਟੋਰ ਅਤੇ ਪਾਰਕਿੰਗ ਲਈ ਹੋਰ ਜਗ੍ਹਾ ਅਲਾਟ ਕਰਨ ਦੀ ਮੰਗ ਕਰੇਗੀ ਕਿਉਂਕਿ ਬੀਤੀ 16 ਜੂਨ ਨੂੰ ਅਲਕਨੰਦਾ ਦਰਿਆ ’ਚ ਆਏ ਹੜ੍ਹ ਕਾਰਣ ਇਹ ਸਭ ਕੁੱਝ ਵਹਿ ਗਿਆ ਸੀ। ਉਨ੍ਹਾਂ ਦੱਸਿਆ ਕਿ ਸਿੱਖ ਸ਼ਰਧਾਲੂ ਹੁਣ ਅਣਗਿਣਤ ਸੜਕਾਂ ਅਤੇ ਪੁਲ਼ਾਂ ਦੀ ਮੁਰੰਮਤ ਤੋਂ ਬਾਅਦ ਹੀ ਇਨ੍ਹਾਂ ਗੁਰੂਘਰਾਂ ਦੇ ਦਰਸ਼ਨ ਕਰ ਸਕਣਗੇ। ਗੁਰਦੁਆਰਾ ਗੋਬਿੰਦ ਘਾਟ 6000 ਫ਼ੁੱਟ ਅਤੇ ਗੁਰਦੁਆਰਾ ਗੋਬਿੰਦ ਧਾਮ 10,500 ਫੁੱਟ ਦੀ ਉਚਿਤ ਉਤੇ ਸਥਿਤ ਹਨ। ਗੁਰਦੁਆਰਾ ਹੇਮਕੁੰਟ ਸਾਹਿਬ 10,500 ਫ਼ੁੱਟ ਦੀ ਉਚਾਈ ਉਤੇ ਸਥਿਤ ਹੈ।


Like it? Share with your friends!

0

ਹੁਣ ਅਗਲੇ ਸਾਲ ਹੀ ਹੋ ਸਕਣਗੇ ਹੇਮਕੁੰਟ ਸਾਹਿਬ ਦੇ ਦਰਸ਼ਨ