ਸਿੱਖ ਕੌਮ ਲਈ ਇਤਿਹਾਸਕ ਹੈ ਯਾਦਗਾਰ : ਹਰਸਿਮਰਤ ਕੌਰ


ਨਵੀਂ ਦਿੱਲੀ, 12 ਜੂਨ (ਏਜੰਸੀ) : ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 1984 ਦੇ ਸ਼ਹੀਦਾਂ ਦੀ ਯਾਦ ‘ਚ ਬਣਾਈ ਜਾ ਰਹੀ ਯਾਦਗਾਰ ਦੇ ਨੀਂਹ ਪੱਥਰ ਮੌਕੇ ਪਹੁੰਚੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਅਤੇ ਸਿੱਖ ਕੌਮ ਲਈ ਬਹੁਤ ਹੀ ਇਤਿਹਾਸਕ ਦਿਨ ਹੈ ਕਿਉਂਕਿ ਸਿੱਖ ਕੌਮ ਨਾਲ ਸਰਕਾਰ ਵਲੋਂ ਕੀਤੀ ਗਈ ਨਾਇਨਸਾਫੀ ਖਿਲਾਫ ਇਹ ਯਾਦਗਾਰ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਦੇ ਦਿਨ ਕੋਈ ਰਾਜਨੀਤਿਕ ਗੱਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਅੱਜ ਨਾ ਹੀ ਕੋਈ ਰਾਜਨੀਤਿਕ ਦਿਨ ਹੈ ਅਤੇ ਨਾ ਹੀ ਇਹ ਯਾਦਗਾਰ ਰਾਜਨੀਤੀ ਲਈ ਬਣਾਈ ਜਾ ਰਹੀ ਹੈ। ਇਹ ਯਾਦਗਾਰ ਸਿੱਖਾਂ ਦੀ ਭਾਵਨਾਵਾਂ ਨਾਲ ਜੁੜੀ ਹੈ ਇਸ ਲਈ ਮੈਂ ਇਕ ਸਿੱਖ ਹੋਣ ਦੇ ਨਾਤੇ ਗੱਲ ਕਰਾਂਗੀ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੀਆਂ ਵਧੀਕੀਆਂ ਖਿਲਾਫ ਇਨਸਾਫ ਹਾਸਲ ਕਰਨ ਲੜਦੇ ਰਹੇ ਹਾਂ ਅਤੇ ਅੱਗੇ ਵੀ ਲੜਦੇ ਰਹਾਂਗੇ। ਐਨ. ਡੀ. ਏ. ‘ਚ ਛਿੜੇ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਇਹ ਐਨ. ਡੀ. ਏ. ਦਾ ਅੰਦਰੂਨੀ ਮਾਮਲਾ ਹੈ ਜਿਸ ਬਾਰੇ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ। ਉਨ੍ਹਾਂ ਕਿਹਾ ਅਸੀਂ ਐਨ. ਡੀ. ਏ. ਨਾਲ ਅਤੇ ਐਨ. ਡੀ. ਏ. ਸਾਡੇ ਨਾਲ ਹੈ।


Like it? Share with your friends!

0

ਸਿੱਖ ਕੌਮ ਲਈ ਇਤਿਹਾਸਕ ਹੈ ਯਾਦਗਾਰ : ਹਰਸਿਮਰਤ ਕੌਰ