ਸਸਕਾਟੂਨ ਦੇ ਪਾਰਕਾਂ ਵਿੱਚ ਬਣ ਸਕਦੀਆਂ ਨੇ ਕੁਝ ਦੁਕਾਨਾਂ

ਸਸਕਾਟੂਨ,(ਪਪ) ਸਸਕਾਟੂਨ ਦੇ ਕੁਝ ਵਿਵਸਾਈ ਨਦੀ ਕਿਨਾਰੇ ਦੇ ਪਾਰਕਾਂ ਵਿੱਚ ਦੁਕਾਨਾਂ ਬਣਾ ਸਕਣਗੇ। ਚਾਰਲੀ ਕਲਾਰਕ, ਜੋ ਵਾਰਡ 6 ਦੇ ਸਿਟੀ ਕੌਂਸਲਰ ਨੇ, ਕਿਹਾ ਹੈ ਕਿ ਇਸ ਨਾਲ ਪਾਰਕਾਂ ਦੀ ਕੀਮਤ ਵਧ ਜਾਵੇਗੀ ਪਰ ਇਹ ਨਾ ਹੋਵੇ ਕਿ ਬਹੁਤ ਸਾਰੀਆਂ ਦੁਕਾਨਾਂ ਪਾਰਕਾਂ ਦੀ ਸੁੰਦਰਤਾ ਖਰਾਬ ਕਰ ਦੇਣ। ਕਈ ਵਿਵਸਾਈਆਂ ਨੇ ਮਿਨੀ ਗੋਲਫ ਕੋਰਸ, ਜਾਤੀ ਭੋਜਨ ਅਤੇ ਸੇਜਵੇਅ ਆਦਿ ਸ਼ੁਰੂ ਕਰਨ ਲਈ ਸੰਪਰਕ ਕੀਤਾ ਹੈ। ਇਸ ਯੋਜਨਾ ਉੱਤੇ ਕੰਮ ਕਰਨ ਵਾਲੀ ਕਮੇਟੀ ਨੇ ਅਧਿਕਾਰੀਆਂ ਨੂੰ ਮਿਲੇ ਪ੍ਰਸਤਾਵਾਂ ਉੱਤੇ ਮਸੌਦਾ ਤਿਆਰ ਕਰਨ ਨੂੰ ਕਿਹਾ ਹੈ। ਸਫਲ ਆਵੇਦਕਾਂ ਨੂੰ ਇਹ ਪਰਮਿਟ ਹਰ ਦੂਜੇ ਸਾਲ ਰੀਨਿਊ ਕਰਵਾਉਣੇ ਪਿਆ ਕਰਨਗੇ।

Facebook Comments

Comments are closed.