ਮੁੱਕੇਬਾਜ਼ ਵਿਜੇਂਦਰ ਕਰੇਗਾ ਸੋਸ਼ਲ-ਥ੍ਰਿਲਰ ਫਿਲਮ

ਮੁੰਬਈ, 9 ਜੂਨ (ਏਜੰਸੀ) : ਓਲੰਪਿਕ ਖੇਡਾਂ ‘ਚ ਕਾਂਸੇ ਮੈਡਲ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਅਭਿਨੇਤਾ ਅਕਸ਼ੈ ਕੁਮਾਰ ਦੀ ਇਕ ਸੋਸ਼ਲ-ਥ੍ਰਿਲਰ ਫਿਲਮ ‘ਚ ਅਭਿਨੈ ਕਰੇਗਾ। ‘ਫੁਗਲੀ’ ਨਾਮੀ ਇਸ ਫਿਲਮ ਦਾ ਨਿਰਦੇਸ਼ਨ ਕਬੀਰ ਸਦਾਨੰਦ ਕਰਨਗੇ। ਇਸ ਫਿਲਮ ਦਾ ਨਿਰਮਾਣ ਅਕਸ਼ੈ ਕੁਮਾਰ ਅਤੇ ਅਸ਼ਵਨੀ ਯਾਰਦੀ ਦੀ ਗ੍ਰੇਜਿੰਗ ਗੋਟਸ ਪਿਕਚਰਸ ਰਾਹੀਂ ਕੀਤਾ ਜਾਵੇਗਾ। ਕਬੀਰ ਨੇ ਦੱਸਿਆ ਕਿ ਸਾਡੀ ਫਿਲਮ ‘ਚ ਵਿਜੇਂਦਰ ਹੈ। ਉਹ ਇਸ ਭੂਮਿਕਾ ਲਈ ਪੂਰੀ ਤਰ੍ਹਾਂ ਢੁਕਵਾਂ ਸੀ। ਉਹ ਅਭਿਨੈ ਦੀਆਂ ਕਾਰਜਸ਼ਾਲਾਵਾਂ ‘ਚ ਵੀ ਸ਼ਾਮਲ ਹੋਵੇਗਾ।