ਹਿੰਦੂ ਯੂਥ ਵਲੰਟੀਅਰਜ਼ ਆਫ ਕੈਲਗਰੀ ਨੇ ਮਹਾਮਾਈ ਦਾ ਜਾਗਰਣ ਕਰਵਾਇਆ


ਕੈਲਗਰੀ, (ਪਪ) ਇਹ ਵੀ ਇੱਕ ਕਿਰਪਾ ਹੀ ਕਹੀ ਜਾ ਸਕਦੀ ਹੈ ਕਿ ਵਿਦੇਸ਼ੀਂ ਜਾ ਕੇ ਵੀ ਸਾਡੇ ਲੋਕ ਆਪਣੇ ਧਰਮ-ਕਰਮ, ਰਹਿਤ-ਮਰਿਆਦਾ ਤੇ ਸੱਭਿਆਚਾਰ ਨੂੰ ਨਹੀਂ ਭੁੱਲੇ। ਸਗੋਂ ਉਹ ਇਹਨਾਂ ਗੁਣਾਂ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਰਹੇ ਹਨ। ਕੁਝ ਅਜਿਹੀ ਹੀ ਭਾਵਨਾ ਦਿਖ ਰਹੀ ਸੀ ਮਹਾਮਾਈ ਦੇ ਹਿੰਦੂ ਯੂਥ ਵਲੰਟੀਅਰਜ਼ ਆਫ ਕੈਲਗਰੀ ਵੱਲੋਂ ਕਰਵਾਏ ਜਾਗਰਣ ਮੌਕੇ। ਹਿੰਦੂ ਯੂਥ ਵਲੰਟੀਅਰਜ ਦੀ ਅਣਥੱਕ ਮਿਹਨਤ ਉਸ ਟਾਈਮ ਪੂਰੀ ਹੋਈ ਜਦ ਮਾਤਾ ਦੇ ਭਗਤਾ ਦਾ ਠਾਠਾ ਮਾਰਦਾ ਇਕੱਠ ਨੇ ਮਾਤਾ ਦੇ ਚਰਨਾ ਵਿੱਚ ਹਾਜਰੀ ਲਵਾਈ। ਇਸ ਜਾਗਰਨ ਵਿੱਚ ਪਾਰਲੀਮੈਂਟ ਮੈਬਰ ਦਵਿੰਦਰ ਸੋਰੀ ਨੇ ਆਪਣੀ ਹਾਜਰੀ ਲਵਾਈ। ਜਿੱਥੇ ਸਾਰੀ ਰਾਤ ਜਾਗਰਨ ਹੋਇਆ ਉਥੇ ਸਾਰੀ ਰਾਤ ਹੀ ਮਾਤਾ ਦਾ ਭੰਡਾਰਾ ਚੱਲਿਆ। ਅਨੁਰਾਧਾ ਪੋਡਵਾਲ ਵਰਗੀ ਮਹਾਨ ਕਲਾਕਾਰ ਦੀ ਮਿਠੀ ਅਵਾਜ ਤੇ ਵਿਪਨ ਸਚਦੇਵਾ ਵਰਗੀ ਅਵਾਜ਼ ਨੇ ਸਮਾਂ ਬੰਨ੍ਹ ਦਿੱਤਾ। ਇਹ ਜਾਗਰਣ ਕਾਮਨਵੈਲਥ ਸੈਂਟਰ ਵਿਖੇ ਕਰਵਾਇਆ ਗਿਆ। ਇੰਦਰਪਾਲ ਸੈਨੀ, ਮਹਿੰਦਰ ਥਾਂਕੀ, ਬਲਜੀਤ ਐੱਸ ਦੀ ਮਿਹਨਤ ਤੇ ਸਾਥੀਆਂ ਦੀ ਰਹਿਨੁਮਾਈ ਵਿੱਚ ਕਰਵਾਏ ਗਏ ਇਸ ਜਾਗਰਣ ਵਿੱਚ ਸੰਗਤਾਂ ਨੇ ਰੌਣਕ ਲਾ ਦਿੱਤੀ। ਸਾਰੀ ਰਾਤ ਮਹਾਮਾਈ ਦੇ ਨਾਮ ਦਾ ਗਾਇਨ ਚੱਲਿਆ। ਸੰਗਤਾਂ ਨੇ ਪੂਰੇ ਅਨੰਦ ਨਾਲ ਸਾਰੀ ਰਾਤ ਜਾਗਰਣ ਦਾ ਲਾਹਾ ਲਿਆ ਤੇ ਮਾਤਾ ਦੇ ਭਗਤਾ ਨੇ ਸਾਰੀ ਰਾਤ ਬੜੀ ਹੀ ਸਰਧਾ ਨਾਲ ਮਾਤਾ ਦੇ ਗੁਣ ਗਾਏ।ਅਖੀਰ ਵਿੱਚ ਹਿੰਦੂ ਯੂਥ ਵਲੰਟੀਅਰਜ ਨੇ ਮਾਤਾ ਦਾ ਸੁਕਰਾਨਾ ਕਰਦੇ ਹੋਏ ਪਹੁੰਚੀ ਹੋਈ ਸੰਗਤ ਦਾ ਧੰਨਵਾਦ ਕੀਤਾ।


Like it? Share with your friends!

0

ਹਿੰਦੂ ਯੂਥ ਵਲੰਟੀਅਰਜ਼ ਆਫ ਕੈਲਗਰੀ ਨੇ ਮਹਾਮਾਈ ਦਾ ਜਾਗਰਣ ਕਰਵਾਇਆ