ਪ੍ਰੋ: ਸੁਰਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਅਦਾਰਾ 'ਲੋਹਮਣੀ ' ਦੀ ਮੀਟਿੰਗ ਹੋਈ


ਮੋਗਾ , 8 ਜੂਨ (ਪਪ) : ਅੰਤਰਰਾਸ਼ਟਰੀ ਲੇਖਕ ਪਾਠਕ ਵਿਚਾਰ ਮੰਚ ਦੇ ਬੁਲਾਰੇ ਅਦਾਰਾ ਲੋਹਮਣੀ ਦੀ ਮੀਟਿਗ ਪ੍ਰੋ: ਸੁਰਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਹੋਈ। ਸਮੂਹ ਮੈਂਬਰਾਂ ਨੇ ਮਹਿਕ ਵਤਨ ਦੀ ਵਲੋਂ ਗੁਰਮੇਲ ਸਿੰਘ ਬੌਡੇ ਨੂੰ ਦਿੱਤੇ ਗਏ ਸਾਲ 2013ਦੇ ਅਵਾਰਡ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੀਟਿੰਗ ਦੌਰਾਨ ਲੋਹਮਣੀ ਦੇ ਪ੍ਰਕਾਸ਼ਿਤ ਹੋ ਰਹੇ 23 ਵੇਂ ਅੰਕ ਲਈ ਆਈਆਂ ਰਚਨਾਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿਗ ਵਿਚ ਪੰਜਾਬ ਸਰਕਾਰ ਵਲੋਂ ਸਕੂਲਾਂ ਨੂੰ ਭੇਜੀਆਂ ਗਈਆਂ ਗੈਰ-ਮਿਆਰੀ ਪੁਸਤਕਾਂ ਦੀ ਨਿਖੇਧੀ ਕਰਦਿਆਂ ਇਸ ਦੀ ਨਿਰਪੱਖ ਜਾਂਚ ਕਰਵਾਉਂਣ ਦੀ ਮੰਗ ਕੀਤੀ ਗਈ।

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਡਾ: ਤੇਜਵੰਤ ਮਾਨ ਨੂੰ ਉਹਨਾਂ ਵਲੋਂ ਪਾਏ ਸਾਹਿਤਕ ਯੋਗਦਾਨ ਲਈ ਛਾਪੇ ਜਾ ਰਹੇ ਅਭਿਨੰਦਨ ਗ੍ਰੰਥ ਵਿਚ ਅਦਾਰੇ ਵਲੋਂ ਲਿਖਣ ਦੀ ਜ਼ਿਮੇਵਾਰੀ ਗੁਰਮੇਲ ਸਿੰਘ ਬੌਡੇ ਨੂੰ ਸੌਂਪੀ ਗਂਈ। ਰਚਨਾਵਾਂ ਦੇ ਦੌਰ ਵਿਚ ਪ੍ਰੋ: ਨਿਰਮਲਜੀਤ ਕੌਰ ਨੇ ਸ਼ਿਵ ਕੁਮਾਰ ਬਟਾਲਵੀ ਦੀ 1962 ਵਿਚ ਕਾਲਜ ਫੇਰੀ ਦੀਆਂ ਯਾਦਾਂ ਨੂੰ ਬੜੀ ਸ਼ਿੱਦਤ ਨਾਲ ਪੇਸ਼ ਕੀਤਾ। ਗੁਰਮੇਲ ਸਿੰਘ ਬੌਡੇ ਨੇ ਕਹਾਣੀ ‘ਕੰਧੇੜੇ ਉਠਾਈ ਜ਼ਿੰਦਗੀ ‘ ਪੜ੍ਹ ਕੇ ਸੁਣਾਈ। ਸੁਰਜੀਤ ਸਿੰਘ ਕਾਉਂਕੇ , ਜੰਗੀਰ ਸਿੰਘ ਖੋਖਰ ਅਤੇ ਹਰਨੇਕ ਸਿੰਘ ਰੋਡੇ ਨੇ ਖੂਬਸੂਰਤ ਗਜ਼ਲਾਂ ਪੇਸ਼ ਕੀਤੀਆਂ। ਮਨਰੀਤ ਕੌਰ ਅਤੇ ਪ੍ਰੋ: ਨਿਰਮਲਜੀਤ ਕੌਰ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅਦਾਰਾ ਲੋਹਮਣੀ ਦੀ ਮੀਟਿੰਗ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਹੋਇਆ ਕਰੇਗੇ।


Like it? Share with your friends!

0

ਪ੍ਰੋ: ਸੁਰਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਅਦਾਰਾ 'ਲੋਹਮਣੀ ' ਦੀ ਮੀਟਿੰਗ ਹੋਈ