ਕੈਨੇਡਾ ਦੇ ਯੁਵਾ ਬੋਲਰ ਨੂੰ ਕੈਲਗਰੀ ਵਿੱਚ ਰਾਸ਼ਟਰੀ ਖਿਤਾਬ ਦੀ ਤਲਾਸ਼


ਕੈਲਗਰੀ, (ਪਪ) ਕੈਨੇਡੀਅਨ ਟੈਨਪਿੰਨ ਫੈਡਰੇਸ਼ਨ ਦੀ ਯੁਵਾ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਇਸ ਵਾਰ ਕੈਲਗਰੀ ਕਰ ਰਿਹਾ ਹੈ। ਇਹ ਮੁਕਾਬਲੇ ਸ਼ਹਿਰ ਵਿੱਚ ਸ਼ੁਰੂ ਹੋਣ ਜਾ ਰਹੇ ਹਨ। 8 ਤੋਂ 21 ਸਾਲ ਵਿਚਲੇ ਬੱਚੇ ਸਿੰਗਲ, ਡਬਲ ਅਤੇ ਟੀਮਾਂ ਵਿੱਚ ਹਿੱਸਾ ਲੈਣਗੇ। ਸ਼ੀਰਸ਼ ਦੇ ਬੋਲਰ ਦੀਆਂ ਅੱਠ ਟੀਮਾਂ ਹਨ ਜੀਨ•ਾਂ ਵਿੱਚ ਅਲਬਰਟਾ, ਬ੍ਰਿਟਿਸ਼ ਕੋਲੰਬਿਆ, ਸਸਕੈਚਵਨ, ਮੈਨੀਟੋਬਾ, ਉੱਤਰੀ ਓਨਟਾਰਿਓ, ਦੱਖਣੀ ਓਨਟਾਰਿਓ, ਕਿਉਬਿਕ ਅਤੇ ਨਿਉ ਬਰਨਸਵਿਕ ਆਦਿ ਸ਼ਾਮਿਲ ਹਨ। ਇਹ ਮੁਕਾਬਲੇ ਸ਼ੁਕਰਵਾਰ ਤੋਂ ਐਤਵਾਰ ਤੱਕ ਚੱਲਣਗੇ। ਸਾਰੀਆਂ ਖੇਡਾਂ ਪਬਲਿਕ ਲਈ ਆਮ ਕੀਤੀਆਂ ਗਈਆਂ ਹਨ। 250 ਤੋਂ ਵੱਧ ਪਰਿਵਾਰ ਖਿਡਾਰੀਆਂ ਨਾਲ ਆਏ ਹਨ। ਵਾਂਗ ਨੇ ਕਿਹਾ ਕਿ ਉਹ ਇਹਨਾਂ ਖਿਡਾਰੀਆਂ ਦੇ ਪ੍ਰੋਤਸਾਹਨ ਲਈ ਆਉਣ ਵਾਲੇ ਦਰਸ਼ਕਾਂ ਦਾ ਸਵਾਗਤ ਕਰਦੇ ਹਨ।


Like it? Share with your friends!

0

ਕੈਨੇਡਾ ਦੇ ਯੁਵਾ ਬੋਲਰ ਨੂੰ ਕੈਲਗਰੀ ਵਿੱਚ ਰਾਸ਼ਟਰੀ ਖਿਤਾਬ ਦੀ ਤਲਾਸ਼