ਅਲ-ਜਜ਼ੀਰਾ ਦੇ ਜਨਰਲ ਡਾਇਰੈਕਟਰ ਸਰਕਾਰ 'ਚ ਹੋਏ ਸ਼ਾਮਲ


ਦੋਹਾ, 27 ਜੂਨ (ਏਜੰਸੀ) :ਕਤਰ ਦੇ ਸੇਟੇਲਾਈਟ ਨਿਊਜ਼ ਨੈੱਟਵਰਕ ਅਲ-ਜਜ਼ੀਰਾ ਦੇ ਜਨਰਲ ਡਾਇਰੈਕਟਰ ਅਹਿਮਦ ਬਿਨ ਜਾਸੀਮ ਅਲ ਥਨੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਰਕਾਰ ‘ਚ ਸ਼ਾਮਲ ਹੋ ਗਏ। ਅਹਿਮਦ ਬਿਨ ਨ ੇਆਪਣੇ ਇਕ ਬਿਆਨ ‘ਚ ਕਿਹਾ ਕਿ ਉਹ ਨੈੱਟਵਰਕ ਛੱਡਣ ਤੋਂ ਬਾਅਦ ਦੇਸ਼ ਦੀ ਸੇਵਾ ਕਰਨਗੇ। ਹਾਲਾਂਕਿ ਉਨ੍ਹਾਂ ਨੇ ਇਹ ਸੰਕੇਤ ਨਹੀਂ ਦਿੱਤਾ ਕਿ ਉਹ ਕਿਸ ਸਰਕਾਰੀ ਅਹੁਦੇ ‘ਤੇ ਰਹਿਣਗੇ। ਗੌਰਤਲਬ ਹੈ ਕਿ ਸ਼ੇਖ ਤਾਮਿਮ ਬਿਨ ਹਾਮਲ ਦੇ ਕਤਰ ਦੇ ਨਵੇਂ ਸ਼ਾਸਕ ਬਣਨ ਤੋਂ ਇਕ ਦਿਨ ਬਾਅਦ ਬੁੱਧਵਾਰ ਨੂੰ ਕੈਬਨਿਟ ‘ਚ ਫੇਰਬਦਲ ਕੀਤਾ ਗਿਆ ਹੈ। ਸਤੰਬਰ 2011 ‘ਚ ਅਲ-ਜਜ਼ੀਰਾ ਦੇ ਵਾਹ ਖਾਨਫਰ ਨੂੰ ਸੀਨੀਅਰ ਕਾਰਜਕਾਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਅਹਿਮਦ ਬਿਨ ਲੰਬੇ ਸਮੇਂ ਤੱਕ ਇਸ ਦੇ ਜਨਰਲ ਡਾਇਰੈਕਟਰ ਰਹੇ।


Like it? Share with your friends!

0

ਅਲ-ਜਜ਼ੀਰਾ ਦੇ ਜਨਰਲ ਡਾਇਰੈਕਟਰ ਸਰਕਾਰ 'ਚ ਹੋਏ ਸ਼ਾਮਲ