ਸਕੂਲੀ ਕਿਤਾਬਾਂ 'ਚ ਵੀ ਨਜ਼ਰ ਆਵੇਗੀ ਪ੍ਰਿਯੰਕਾ


ਮੁੰਬਈ, 21 ਮਈ (ਏਜੰਸੀ) : ਫ਼ਿਲਮੀ ਦੁਨੀਆਂ ਵਿਚ ਆਪਣਾ ਨਾਮ ਕਮਾ ਚੁੱਕੀ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਜਲਦ ਹੀ ਸਕੂਲੀ ਕਿਤਾਬਾਂ ਵਿਚ ਨਜ਼ਰ ਆਵੇਗੀ। ਕਿਤਾਬ ਵਿਚ ਪੀ.ਸੀ ਦੇ ਜੀਵਨ ਦੇ ਬਾਰੇ ਵਿਚ ਇਕ ਚੈਪਟਰ ਹੋਵੇਗਾ। ਇਕ ਅਖਬਾਰ ਅਨੁਸਾਰ ਕਿਤਾਬ ਵਿਚ ਸਾਬਕਾ ਮਿਸ ਵਰਲਡ ‘ਤੇ ਆਧਾਰਿਤ ਇਕ ਚੈਪਟਰ ਹੋਵੇਗਾ, ਜਿਸ ਦਾ ਨਾਂ ਹੈ ‘ਰੋਵਿੰਗ ਫੈਮਿਲੀਜ਼, ਸ਼ਿਫਟਿੰਗ ਹੋਮਸ। ਇਸ ਵਿਚ ਪੀ.ਸੀ ਦੇ ਲਾਈਫ਼ ਬਾਰੇ ਵਿਚ ਦੱਸਿਆ ਜਾਵੇਗਾ। ਕਿਤਾਬ ਵਿਚ ਪੀ.ਸੀ ਦੀਆਂ ਤਸਵੀਰਾਂ ਵੀ ਹੋਣਗੀਆਂ।

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਪੀ.ਸੀ ਦਿੱਲੀ ਦੇ ਇਕ ਸਿਪਰੰਗਡੇਲਸ ਸਕੂਲ ਦੇ ਇਕ ਪ੍ਰੋਗਰਾਮ ਵਿਚ ਬਤੌਰ ਚੀਫ਼ ਗੈਸਟ ਸ਼ਾਮਲ ਹੋਈ। ਉਹ ਉਦੋਂ ਹੈਰਾਨ ਰਹਿ ਗਈ ਜਦੋਂ ਉਸ ਨੂੰ ਪਤਾ ਚੱਲਿਆ ਕਿ 5ਵੀਂ ਕਲਾਸ ਦੀ ਇਕ ਕਿਤਾਬ ਵਿਚ ਉਸ ਦੀ ਲਾਈਫ਼ ‘ਤੇ ਬੈਸਟ ਇਕ ਚੈਪਟਰ ਹੋਵੇਗਾ। ਸਕੂਲ ਦੀ ਪ੍ਰਿੰਸੀਪਲ ਡਾਕਟਰ ਜੋਤੀ ਬੋਸ ਦਾ ਕਹਿਣਾ ਹੈ ਕਿ ਅਸੀਂ ਕੰਟੇਟ ਦੇ ਆਧਾਰ ‘ਤੇ ਕਿਤਾਬ ਦੀ ਚੋਣ ਕੀਤੀ ਅਤੇ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਕਿ ਕਿਤਾਬ ਦੇ ਕਿਸੇ ਚੈਪਟਰ ਵਿਚ ਪ੍ਰਿਯੰਕਾ ਦਾ ਜ਼ਿਕਰ ਕੀਤਾ ਗਿਆ ਹੈ। ਇਹ ਸੰਯੋਗ ਦੀ ਗੱਲ ਹੈ ਕਿ ਪੀ.ਸੀ ਦੇ ਸਕੂਲ ਵਿਜਿਟ ਕਰਨ ਨਾਲ ਇਕ ਦਿਨ ਪਹਿਲਾਂ ਹੀ ਸਭ ਕੁਝ ਡਿਸਾਈਡ ਹੋਇਆ ਅਤੇ ਉਹ ਇਸ ਸਰਪ੍ਰਾਈਜ਼ ਨੂੰ ਦੇਖ ਕੇ ਕਾਫ਼ੀ ਖੁਸ਼ ਹੋਈ।


Like it? Share with your friends!

0

ਸਕੂਲੀ ਕਿਤਾਬਾਂ 'ਚ ਵੀ ਨਜ਼ਰ ਆਵੇਗੀ ਪ੍ਰਿਯੰਕਾ