ਹੱਤਿਆ ਦੀ ਕੋਸ਼ਿਸ਼ ਦਾ ਦੋਸ਼ੀ ਗ੍ਰਿਫਤਾਰ


ਰੀਜਾਇਨਾ : (ਪਪ) ਰੀਜਾਇਨਾ ਪੁਲਿਸ ਨੇ ਇੱਕ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਪਿਛਲੇ ਸਾਲ ਮਈ ਵਿੱਚ ਇੱਕ ਘਰ ਉੱਤੇ ਹਮਲਾ ਕੀਤਾ ਸੀ । 15 ਮਈ 2012 ਨੂੰ ਪੁਲਿਸ ਨੂੰ ਇੱਕ ਫੋਨ ਤੋਂ ਇਹ ਜਾਣਕਾਰੀ ਮਿਲੀ ਕਿ 2 ਆਦਮੀ ਅਤੇ ਇੱਕ ਔਰਤ ਬਿਓਰਮੀਸਟਰ ਸਟਰੀਟ ਦੇ ਇੱਕ ਘਰ ਵਿੱਚ ਜਬਰਨ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਘਰ ਵਿਚ ਰਹਿ ਰਹੇ ਜੋੜੇ ਉੱਤੇ ਹਮਲਾ ਕਰ ਰਹੇ ਹਨ । ਘਰ ਵਿੱਚ ਰਹਿਣ ਵਾਲੇ 35 ਸਾਲਾ ਆਦਮੀ ਨੂੰ ਗੋਲੀ ਲੱਗੀ ਸੀ ਅਤੇ 25 ਸਾਲਾ ਔਰਤ ਨੂੰ ਹੋਰ ਚੋਟਾਂ ਆਈਆਂ ਸਨ । ਦੋਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ । ਜਾਂਚ ਦੇ ਦੌਰਾਨ ਅਕਤੂਬਰ ਵਿੱਚ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਗਲੀ ਜਾਂਚ ਤੋਂ ਬਾਅਦ 31 ਸਾਲਾ ਵਿਲੀਅਮ ਫ੍ਰੈਂਸਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਉੱਤੇ 2 ਹੱਤਿਆਵਾਂ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਗਏ ਹਨ । ਉਸਨੂੰ ਸ਼ੁਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।


Like it? Share with your friends!

0

ਹੱਤਿਆ ਦੀ ਕੋਸ਼ਿਸ਼ ਦਾ ਦੋਸ਼ੀ ਗ੍ਰਿਫਤਾਰ