ਸਸਕੈਚਵਨ ਪ੍ਰੀਮੀਅਰ ਨੇ ਸੀਨੇਟ ਖਤਮ ਕਰਨ ਦਾ ਦਿੱਤਾ ਸੱਦਾ

ਸਸਕਾਟੂਨ, (ਪਪ) : ਸਸਕੈਚਵਨ ਪ੍ਰੀਮੀਅਰ ਬਰਾਡ ਵਾਲ ਨੇ ਕਿਹਾ ਕੀ ਉਹ ਅਤੇ ਉਸਦੀ ਪਾਰਟੀ ਦੇ ਬਾਕੀ ਲੋਕ ਸੀਨੇਟ ਨੂੰ ਖਤਮ ਕਰਨ ਦਾ ਮੁੜ ਵਿਚਾਰ ਕਰਨਾ ਚਾਹੁੰਦੇ ਹਨ ਪਰ ਪਿਛਲੇ ਹਫਤੇ ਸੰਸਦੀ ਖੇਤਰ ਸੰਘ ਦੇ ਤਿੰਨ ਮੈਂਬਰਾਂ ਨੇ ਪਾਰਟੀ ਦੀ ਨੀਤੀ ਵਿੱਚ ਬਦਲਾਓ ਲਿਆਉਣ ਨੂੰ ਕਿਹਾ ਹੈ। ਵਾਲ ਨੇ ਕਿਹਾ ਕਿ ਬੜਾ ਸਾਰਾ ਪੈਸਾ, ਸਮਾਂ ਆਦਿ ਬਚ ਸਕਦਾ ਹੈ ਜੇ ਸੀਨੇਟ ਨਾ ਹੋਵੇ ਪਰ ਇਸਨੂੰ ਭੰਗ ਕਰਨਾ ਅਸਾਨ ਵੀ ਨਹੀਂ ਹੈ। ਸੀਨੇਟ ਮੈਂਬਰਾਂ ਲਈ ਵੀ ਇਸ ਨੂੰ ਭੰਗ ਕਰਨ ਦੇ ਖਿਲਾਫ਼ ਵੋਟ ਕਰਨਾ ਸੌਖਾ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਦੀ ਸਲਾਹ ਨਾਲ ਗਵਰਨਰ ਜਨਰਲ ਇਹ ਸੀਨੇਟਰ ਨਿਯੁਕਤ ਕੀਤੇ ਜਾਂਦੇ ਹਨ। ਵਾਲ ਦੇ ਓਟਾਵਾ ਵਿੱਚ ਦਿੱਤੇ ਬਿਆਨ ਨਾਲ ਇਸ ਘੋਟਾਲੇ ਤੇ ਚਾਨਣ ਪਿਆ ਜਿਸ ਵਿੱਚ ਮਾਈਕ ਡੱਫੀ ਨੂੰ ਪੀ ਐੱਮ ਓ ਦਫਤਰ ਵੱਲੋਂ 90000 ਡਾਲਰ ਦਾ ਚੇਕ ਮਿਲਿਆ ਸੀ ਜਿਸ ਵਿੱਚੋਂ ਉਸਨੇ ਸਟਾਫ਼ ਮੈਂਬਰਾਂ ਨੂੰ ਪੈਸੇ ਦੇਣੇ ਸਨ। ਤਿੰਨ ਹੋਰ ਸੀਨੇਟ ਮੈਂਬਰ ਪਾਮੇਲਾ ਵਾਲਿਨ, ਮੈਕ ਹਰਬ ਅਤੇ ਪੈਟਰਿਕ ਬਰਾਜ਼ਿਉ ਵੀ ਸਰਕਾਰੀ ਜਾਂਚ ਦੇ ਦਾਇਰੇ ਵਿੱਚ ਆ ਗਏ ਹਨ।

Facebook Comments

Comments are closed.