ਲੂਲ੍ਹੇ ਕਾਰ ਚਾਲਕ ਨੂੰ ਸੀਟ ਬੈਲਟ ਦੀ ਟਿਕਟ ਦਿੱਤੀ


ਸਸਕਾਟੂਨ, (ਪਪ) ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਨਾਂ ਬਾਹਾਂ ਵਾਲੇ ਵਿਅਕਤੀ ਦੀ ਕਾਫੀ ਚਿੰਤਾ ਹੈ ਜਿਸ ਨੂੰ ਸੀਟਬੈਲਟ ਪਾਏ ਬਿਨਾਂ ਡਰਾਈਵਿੰਗ ਕਰਦਿਆਂ ਫੜਿਆ ਗਿਆ ਸੀ। ਪੁਲਿਸ ਨੇ ਪਿਛਲੇ ਹਫਤੇ ਇਸ ਵਿਅਕਤੀ ਨੂੰ ਫੜਿਆ ਸੀ ਤੇ ਟਰੈਫਿਕ ਨਿਯਮਾਂ ਮੁਤਾਬਕ ਉਸ ਨੂੰ ਸੀਟਬੈਲਟ ਨਾ ਪਾਉਣ ਉੱਤੇ ਟਿਕਟ ਵੀ ਜਾਰੀ ਕੀਤੀ। ਪੁਲਿਸ ਦੀ ਤਰਜ਼ਮਾਨ ਐਲੀਸਨ ਐਡਵਰਡਜ਼ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਕਈ ਵਾਰੀ ਫੜਿਆ ਗਿਆ ਹੈ ਪਰ ਉਸ ਨੂੰ ਕਦੇ ਕਿਸੇ ਨੇ ਜੁਰਮਾਨਾ ਨਹੀਂ ਕੀਤਾ ਕਿਉਂਕਿ ਉਹ ਜਦੋਂ ਕਾਰ ਵਿੱਚ ਇੱਕਲਾ ਹੁੰਦਾ ਹੈ ਤਾਂ ਆਪਣੇ ਆਪ ਸੀਟ ਬੈਲਟ ਨਹੀਂ ਲਾ ਸਕਦਾ। ਇਹ ਵਿਅਕਤੀ ਇੱਕ ਸੋਧੀ ਹੋਈ ਕਾਰ ਨੂੰ ਪੈਰ ਨਾਲ ਚਲਾਉਂਦਾ ਹੈ। ਐਡਵਰਡ ਨੇ ਆਖਿਆ ਕਿ ਕਾਨੂੰਨ ਮੁਤਾਬਕ ਮੈਡੀਕਲ ਸਮੱਸਿਆ ਕਾਰਨ ਉਹ ਸੀਟਬੈਲਟ ਪਾਉਣ ਤੋਂ ਛੋਟ ਹਾਸਲ ਕਰ ਸਕਦਾ ਹੈ ਤੇ ਫਿਰ ਬਿਨਾਂ ਬੈਲਟ ਲਾਇਆਂ ਗੱਡੀ ਚਲਾ ਸਕਦਾ ਹੈ। ਉਨ੍ਹਾਂ ਆਖਿਆ ਕਿ ਸੀਨੀਅਰ ਅਧਿਕਾਰੀ ਉਸ ਵਿਅਕਤੀ ਨਾਲ ਮਿਲ ਕੇ ਇਸ ਜੁਰਮਾਨੇ ਬਾਰੇ ਗੱਲਬਾਤ ਕਰਨਗੇ ਤੇ ਉਸ ਨੂੰ ਦੱਸਣਗੇ ਕਿ ਉਹ ਬੈਲਟ ਪਾਉਣ ਤੋਂ ਛੋਟ ਲੈਣ ਲਈ ਕਿਵੇਂ ਅਪਲਾਈ ਕਰੇ।


Like it? Share with your friends!

0

ਲੂਲ੍ਹੇ ਕਾਰ ਚਾਲਕ ਨੂੰ ਸੀਟ ਬੈਲਟ ਦੀ ਟਿਕਟ ਦਿੱਤੀ