ਬਿਲਡਰਜ਼ ਦੀ ਟੀਮ ਕਰੇਗੀ ਬੇਘਰਿਆਂ ਦੀ ਮਦਦ


ਕੈਲਗਰੀ : (ਪਪ) 8 ਬਿਲਡਰਾਂ ਦੀ ਟੀਮ ਨੇ ਬੇਘਰੀ ਨੂੰ ਖਤਮ ਕਰਨ ਵਾਸਤੇ ਬਹੁ-ਮਿਲੀਅਨ ਡਾਲਰ ਦੀ ਇੱਕ ਸਸਤੀ ਅਤੇ ਕਿਰਾਏ ਦੇ ਅਧਾਰ ਉੱਤੇ ਇੱਕ ਆਵਾਸ ਯੋਜਨਾ ਬਣਾਈ ਹੈ । ਇਸ ਰਿਸਾਲਵ ਅਭਿਆਨ ਦਾ ਟੀਚਾ 9 ਹੋਰ ਏਜੇਂਸੀਆਂ ਨਾਲ ਰਲ ਕੇ 120 ਮਿਲੀਅਨ ਡਾਲਰ ਇਕੱਠੇ ਕਰਨਾ ਹੈ। ਇਸ ਅਭਿਆਨ ਦੇ ਸ਼ੁਰੂ ਵਿੱਚ ਹੋਮ-ਬਿਲਡਰਜ਼ ਨੇ 11.2 ਮਿਲੀਅਨ ਡਾਲਰ ਦਾਨ ਦਿੱਤੇ ਹਨ ਜਿਸ ਨਾਲ ਅਗਲੇ ਤਿੰਨ ਸਾਲਾਂ ਵਿੱਚ 240 ਯੂਨਿਟ ਤਿਆਰ ਹੋਣਗੇ। ਇਸ ਯੋਜਨਾ ਨਾਲ 3000 ਬੇਘਰਾਂ ਨੂੰ ਫਾਇਦਾ ਮਿਲੇਗਾ ਅਤੇ ਕੈਲਗਰੀ ਦੀ ਅਗਲੇ ਦੱਸ ਸਾਲਾਂ ਦੀ ਬੇਘਰੀ ਦੀ ਸਮੱਸਿਆ ਦੂਰ ਹੋ ਜਾਵੇਗੀ। ਦਾ ਕੈਲਗਰੀ ਹੋਮਲੈੱਸ ਫਾਉਂਡੇਸ਼ਨ ਵੀ ਸਾਲ 1998 ਤੋਂ ਬੇਘਰੀ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਯੋਜਨਾ ਵੀ ਕੁਝ ਏਜੇਂਸੀਆਂ, ਸਰਕਾਰੀ ਭਾਗੀਦਾਰੀ ਅਤੇ ਕੁਝ ਨਿਜੀ ਖੇਤਰਾਂ ਦੀ ਇੱਕ ਸਾਂਝੀ ਕੋਸ਼ਿਸ਼ ਹੈ। ਵਰਤਮਾਨ ਵਿੱਚ 3500 ਤੋਂ ਵਧ ਲੋਕ ਜਾਂ ਸੜਕਾਂ ਤੇ ਰਹਿ ਰਹੇ ਹਨ ਜਾਂ ਆਰਜ਼ੀ ਬਸੇਰਿਆਂ ਵਿੱਚ।


Like it? Share with your friends!

0

ਬਿਲਡਰਜ਼ ਦੀ ਟੀਮ ਕਰੇਗੀ ਬੇਘਰਿਆਂ ਦੀ ਮਦਦ