ਟਾਇਲੇਟ ਵਿੱਚ ਬੱਚਾ ਛੱਡ ਆਉਣ ਵਾਲੀ ਮਾਂ ਬਰੀ

ਸਸਕਾਟੂਨ, (ਪਪ) ਕੈਨੇਡਾ ਸੁਪ੍ਰੀਮ ਕੋਰਟ ਨੇ ਸਸਕੈਚਵਨ ਦੀ ਉਸ ਮਾਂ ਨੂੰ ਬਰੀ ਕਰ ਦਿੱਤਾ ਹੈ ਜੋ ਵਾਲਮਾਰਟ ਦੀ ਟਾਇਲੇਟ ਵਿੱਚ ਆਪਣਾ ਨਵਜਾਤ ਬੱਚਾ ਛੱਡ ਆਈ ਸੀ। ਸਰਵ-ਸਹਿਮਤੀ ਨਾਲ ਹੋਏ ਫੈਸਲੇ ਮੁਤਾਬਿਕ ਇਸ ਔਰਤ ਨੇ ਇੱਕ ਮ੍ਰਿਤ ਭਰੂਣ ਦਾ ਨਿਪਟਾਰਾ ਕਰਨ ਲਈ ਇਹ ਕੀਤਾ ਕਿਉਂਕਿ ਉਹ ਬੱਚਾ ਮਰਿਆ ਹੋਇਆ ਪੈਦਾ ਹੋਇਆ ਸੀ। ਜਸਟਿਸ ਕਰੌਮਵੈੱਲ ਨੇ ਕਿਹਾ ਕਿ ਚਾਇਲਡ ਅਬੈਂਡਮੈਂਟ ਲਾਅ ਤਹਿਤ ਸਿਰਫ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਜੋ ਜਾਣ ਬੁੱਝ ਕੇ ਇਹ ਅਪਰਾਧ ਕਰਦੇ ਹਨ। ਜਸਟਿਸ ਮਾਈਕਲ ਮੋਲਡਾਵਰ ਅਤੇ ਜਸਟਿਸ ਮਾਰਸ਼ਲ ਰੋਥਸਟੀਨ ਨੇ ਕਿਹਾ ਕਿ ਇਹ ਕਾਨੂੰਨ ਉਹਨਾਂ ਬੇਸਹਾਰਾ ਬੱਚਿਆਂ ਨੂੰ ਸੁਰੱਖਿਆ ਦੇਣ ਲਈ ਬਣਾਇਆ ਗਿਆ ਸੀ ਜੋ ਕਿਸੇ ਹੋਰ ਦੀ ਮਦਦ ਉੱਤੇ ਨਿਰਭਰ ਹੁੰਦੇ ਹਨ।

Facebook Comments

Comments are closed.