ਅੰਡਾ ਸੈਲ 'ਚ ਘੁਟਣ ਮਹਿਸੂਸ ਕਰ ਰਹੇ ਨੇ ਸੰਜੇ ਦੱਤ


ਮੁੰਬਈ, 17 ਮਈ (ਏਜੰਸੀ) : ਟਾਡਾ ਅਧੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਸ਼ਹੂਰ ਫ਼ਿਲਮ ਅਭਿਨੇਤਾ ਸੰਜੇ ਦੱਤ ਨੇ ਆਰਥਰ ਰੋਡ ਵਿਚ ਬਿਨਾ ਸੁੱਤਿਆਂ ਹੀ ਰਾਤ ਗੁਜ਼ਾਰੀ। ਅੰਡਾ ਸੈਲ ਵਿਚ ਉਨ੍ਹਾਂ ਨੂੰ ਸਾਹ ਘੁਟਦਾ ਮਹਿਸੂਸ ਹੋਇਆ। ਸੰਜੇ ਦੱਤ ਨੂੰ ਮੁੰਬਈ ਦੇ ਆਰਥਰ ਰੋਡ ਜੇਲ੍ਹ ਤੋਂ ਪੁਣੇ ਸਥਿਤ ਯਰਵਦਾ ਜੇਲ੍ਹ 42 ਮਹੀਨੇ ਦੀ ਸਜ਼ਾ ਕੱਟਣ ਲਈ ਸ਼ੁੱਕਰਵਾਰ ਨੂੰ ਭੇਜਿਆ ਜਾਣਾ ਹੈ। ਦੱਤ ਨੂੰ ਕੱਲ੍ਹ ਰਾਤ 11 ਵਜੇ ਸਖ਼ਤ ਸੁਰੱਖਿਆ ਵਾਲੀ ਆਰਥਰ ਰੋਡ ਜੇਲ੍ਹ ਦੇ ਟਰਾਂਜਿਟ ਬੈਰਕ ਵਿਚ ਰੱਖਿਆ ਗਿਆ ਸੀ। ਸੰਜੇ ਦੱਤ ਨੂੰ ਘਰ ਦਾ ਖਾਣਾ ਖਾਣ ਲਈ ਦਿੱਤਾ ਗਿਆ ਅਤੇ ਰਾਤ ਨੂੰ ਪੀਣ ਲਈ ਪਾਣੀ ਦੀਆਂ ਬੋਤਲਾਂ ਵੀ ਦਿੱਤੀਆਂ ਗਈਆਂ। ਅਦਾਲਤ ਨੇ ਸੰਜੇ ਦੱਤ ਨੂੰ ਸਿਗਰਟ ਪੀਣ ਤੋਂ ਬਿਨਾ ਹੋਰ ਸਹੂਲਤਾਂ ਦੀ ਇਜਾਜ਼ਤ ਦੇ ਦਿੱਤੀ ਹੈ। ਸੰਜੇ ਦੱਤ ਨੂੰ ਆਪਣੇ ਨਾਲ ਦੋ ਜੋੜਾ ਕੁੜਤੇ ਪਜਾਮਾ, ਪੜ੍ਹਨ ਲਈ ਐਨਕਾਂ ਦੇ ਜੋੜੇ, ਦੋ ਸਾਬਣ, ਬੁਰਸ਼, ਟੁੱਥ ਪੇਸਟ, ਸਰਾਹਣਾ, ਹਨੂੰਮਾਨ ਚਾਲੀਸਾ, ਭਗਵਤ ਗੀਤਾ ਤੇ ਰਮਾਇਣ ਨਾਲ ਲਿਜਾਣ ਦੀ ਇਜਾਜ਼ ਦਿੱਤੀ ਹੈ।


Like it? Share with your friends!

0

ਅੰਡਾ ਸੈਲ 'ਚ ਘੁਟਣ ਮਹਿਸੂਸ ਕਰ ਰਹੇ ਨੇ ਸੰਜੇ ਦੱਤ