ਅਲਬਰਟਾ ਵੱਲੋਂ ਯੂ.ਐੱਸ., ਭਾਰਤ ਅਤੇ ਬ੍ਰਾਜ਼ੀਲ ਨਾਲ ਵਪਾਰ ਵਧਾਉਣ ਦਾ ਐਲਾਨ


ਅਲਬਰਟਾ : (ਪਪ) ਰੈਡਫੋਰਡ ਨੇ ਇਹ ਐਲਾਨ ਕੀਤਾ ਹੈ ਕਿ ਆਉਣ ਵਾਲੇ ਅਗਲੇ 2 ਸਾਲਾਂ ਵਿੱਚ ਸਰਕਾਰ 6 ਨਵੇਂ ਅੰਤਰ-ਰਾਸ਼ਟਰੀ ਆਫਿਸ ਖੋਲ•ੇਗੀ। ਮੌਜੂਦਾ 10 ਆਫਿਸ ਦੇ ਨਾਲ ਨਾਲ ਸ਼ਿਕਾਗੋ, ਸਿੰਗਾਪੁਰ, ਸਾਓਥ ਚਾਈਨਾ ਅਤੇ ਇੰਡੀਆ ਵਿੱਚ ਇਸ ਸਾਲ ਅਤੇ ਬ੍ਰਾਜ਼ੀਲ ਅਤੇ ਕੈਲੀਫ਼ੋਰਨੀਆ ਵਿੱਚ ਅਗਲੇ ਸਾਲ ਤੱਕ ਇਹ ਆਫਿਸ ਖੋਲੇ• ਜਾਣਗੇ । ਰੈਡਫੋਰਡ ਨੇ ਯੂਨੀਵਰਸਿਟੀ ਆਫ ਕੈਲਗਰੀ ਵਿੱਚ ਬੋਲਦਿਆਂ ਕਿਹਾ ਕਿ ਅਸੀਂ ਦੁਨੀਆਂ ਨੂੰ ਇਹ ਸੰਕੇਤ ਦੇ ਰਹੇ ਹਾਂ ਕਿ ਅਸੀਂ ਮੌਕਿਆਂ ਦੀ ਭਾਲ ਵਿੱਚ ਹਾਂ। ਰੈਡਫੋਰਡ ਨੇ ਕਿਹਾ ਕਿ ਉਹ ਨਾ ਸਿਰਫ ਤੇਲ ਤੇ ਹੀ, ਖੇਤੀਬਾੜੀ, ਜੰਗਲਾਤ, ਸਿੱਖਿਆ, ਸੰਸਕ੍ਰਿਤੀ ਅਤੇ ਨਵੀਆਂ ਖੋਜਾਂ ਆਦਿ ਤੇ ਵੀ ਫ਼ੋਕਸ ਕਰ ਰਹੇ ਹਨ। ਨਵੀਂ ਐਕਸਪੋਰਟ ਕਾਉਂਸਿਲ ਵੀ ਬਣਾਈ ਜਾਵੇਗੀ ਜਿਸ ਨਾਲ ਛੋਟੇ ਅਤੇ ਮੱਧ ਆਕਾਰ ਦੇ ਬਿਜ਼ਨੇਸ ਵੀ ਅੰਤਰ-ਰਾਸ਼ਟਰੀ ਬਾਜ਼ਾਰ ਨਾਲ ਜੁੜ ਸਕਣਗੇ।


Like it? Share with your friends!

0

ਅਲਬਰਟਾ ਵੱਲੋਂ ਯੂ.ਐੱਸ., ਭਾਰਤ ਅਤੇ ਬ੍ਰਾਜ਼ੀਲ ਨਾਲ ਵਪਾਰ ਵਧਾਉਣ ਦਾ ਐਲਾਨ