ਅਲਬਰਟਾ ਲਿਬਰਲਾਂ ਨੇ ਸਰਕਾਰ 'ਤੇ ਕਟੌਤੀਆਂ ਵਾਪਿਸ ਲੈਣ ਦਾ ਬਣਾਇਆ ਦਬਾਅ


ਐਡਮਿੰਟਨ : (ਪਪ) ਅਲਬਰਟਾ ਲਿਬਰਲ ਨੇਤਾ ਰਾਜ ਸ਼ਰਮਨ ਅਤੇ ਅਲਬਰਟਾ ਲਿਬਰਲ ਮਾਨਵ ਸੇਵਾ ਸਮਾਲੋਚਕ ਡਾ .ਡੇਵਿਡ ਸਵਾਨ ਨੇ ਪ੍ਰਸ਼ਨ ਕਾਲ ਦੇ ਦੌਰਾਨ ਰੈਡਫੋਰਡ ਸਰਕਾਰ ਉੱਤੇ ਇਹ ਦਬਾਅ ਲਗਾਤਾਰ ਬਣਾਈ ਰੱਖਿਆ ਕਿ ਉਹ ਅਲਬਰਟਾ ਦੇ ਕਮਜ਼ੋਰ ਵਰਗ ਉੱਤੇ ਲਗਾਈਆਂ ਗਈਆਂ ਕਟੌਤੀਆਂ ਵਾਪਿਸ ਲੈਣ। ਇਸ ਪ੍ਰਸ਼ਨ ਕਾਲ ਤੋਂ ਪਹਿਲਾਂ ਉਹਨਾਂ ਨੇ ਵੱਡੀ ਗਿਣਤੀ ਵਿੱਚ ਵਿਕਲਾਂਗ ਕੰਮਯੂਨਿਟੀ ਨਾਲ ਰਲ ਕੇ ਇੱਕ ਰੈਲੀ ਵੀ ਕੱਢੀ। ਉਹਨਾਂ ਨੇ ਇਹਨਾਂ ਕਟੌਤੀਆਂ ਦਾ ਵਿਰੋਧ ਕੀਤਾ। ਸ਼ਰਮਨ ਨੇ ਇਹਨਾਂ ਕਟੌਤੀਆਂ ਨੂੰ ਲੈ ਕੇ ਸਰਕਾਰ ਦੇ ਕਮਜ਼ੋਰ ਦਾਵਿਆਂ ਦਾ ਮਜ਼ਾਕ ਵੀ ਉਡਾਇਆ।

ਸ਼ਰਮਨ ਨੇ ਕਿਹਾ ਕਿ ਅਜਿਹੇ ਲੋਕ ਖ਼ਰਚੀਲੇ ਨਹੀਂ ਹਨ, ਸਗੋਂ ਇਹ ਉਹ ਲੋਕ ਹਨ ਜਿਹਨਾਂ ਨੂੰ ਮਦਦ ਦੀ ਲੋੜ ਹੈ। ਸਵਾਨ ਨੇ ਵੀ 42 ਮਿਲੀਅਨ ਡਾਲਰ ਦੀ ਕਟੌਤੀ ਦੀ ਨਿੰਦਾ ਕੀਤੀ। ਸਰਕਾਰ ਆਪਣੇ ਗਲਤ ਵਿੱਤ ਪ੍ਰਬੰਧਨ ਦਾ ਕਮਜ਼ੋਰ ਵਰਗ ਦੇ ਗਲਤ ਪ੍ਰਬੰਧਨ ਨਾਲ ਸਮਝੌਤਾ ਕਰ ਰਹੀ ਹੈ। ਕੀ ਸਰਕਾਰ ਇਹਨਾਂ ਕਟੌਤੀਆਂ ਨੂੰ ਹਟਾਵੇਗੀ? ਪਰ ਇਹ ਉਹ ਸਵਾਲ ਸੀ ਜਿਸਦਾ ਜਵਾਬ ਨਹੀਂ ਆਇਆ, ਹਮੇਸ਼ਾਂ ਵਾਂਗ।


Like it? Share with your friends!

0

ਅਲਬਰਟਾ ਲਿਬਰਲਾਂ ਨੇ ਸਰਕਾਰ 'ਤੇ ਕਟੌਤੀਆਂ ਵਾਪਿਸ ਲੈਣ ਦਾ ਬਣਾਇਆ ਦਬਾਅ