ਹਾਰਪਰ ਦੇ ਸੁਰੱਖਿਆ ਅਧਿਕਾਰੀ ਬਣੇ ਜਾਰਡਨ ਦੇ ਰਾਜਦੂਤ


ਓਟਵਾ, (ਪਪ) ਸੁਪਰਡੈਂਟ ਬਰੂਨੇ ਸਾਕੋਮਾਨੀ ਜੋ ਸਾਲ 2009 ਤੋਂ ਪ੍ਰਧਾਨ ਮੰਤਰੀ ਹਾਰਪਰ ਦੀ ਸੁਰੱਖਿਆ ਟੀਮ ਦਾ ਅਧਿਕਾਰੀ ਸੀ , ਨੂੰ ਕੈਨੇਡਾ ਵੱਲੋਂ ਜਾਰਡਨ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ । ਸਾਕੋਮਾਨੀ ਦੀ ਨਿਯੁਕਤੀ ਉੱਤੇ ਕਈਆਂ ਨੇ ਹੈਰਾਨੀ ਜਤਾਈ ਹੈ। ਐੱਨ ਡੀ ਪੀ ਫਾਰੇਨ ਅਫੇਅਰ ਸਮਾਲੋਚਕ ਪਾਲ ਡੇਵਾਰ ਨੇ ਕਿਹਾ ਕਿ ਇਹ ਸਮਝਿਆ ਜਾ ਰਿਹਾ ਸੀ ਕਿ ਇਹ ਨਿਯੁਕਤੀ ਰਾਜਨੀਤੀ ਤੋਂ ਪਰ੍ਹਾਂ ਹੋਵੇਗੀ, ਜਾਂ ਉਸਦੀ ਹੋਵੇਗੀ ਜਿਸਨੂੰ ਜਾਰਡਨ ਬਾਰੇ ਪੂਰੀ ਜਾਣਕਾਰੀ ਹੋਵੇਗੀ। ਸਾਕੋਮਾਨੀ ਪਹਿਲਾਂ ਰੋਮ ਵਿੱਚ ਸੰਪਰਕ ਅਧਿਕਾਰੀ ਸੀ ਅਤੇ ਮਿਡਲ ਈਸਟ ਵਿਚ ਰਹਿੰਦੇ ਸਨ। ਉਹ 1980 ਵਿੱਚ ਆਰ ਸੀ ਐੱਮ ਪੀ ਵਿੱਚ ਆਏ ਸਨ। ਲਾਰੀ ਬੁਸ਼, ਸਾਬਕਾ ਆਰ ਸੀ ਐੱਮ ਪੀ ਅਧਿਕਾਰੀ, ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲਗਦਾ ਸਾਕੋਮਾਨੀ ਵਿੱਚ ਹੋਰ ਕੋਈ ਖਾਸੀਅਤ ਹੈ। ਹਾਲਾਂਕਿ ਪਿਛਲੇ ਸਾਲ ਲੀਕ ਹੋਏ ਦਸਤਾਵੇਜ਼ਾਂ ਤੋਂ ਇਹ ਪਤਾ ਲੱਗਾ ਸੀ ਕਿ ਸਾਕੋਮਾਨੀ ਆਪਣੇ ਤਹਿਤ ਕੰਮ ਕਰਨ ਵਾਲਿਆਂ ਨੂੰ ਧਮਕਾਉਂਦਾ ਸੀ ਪਰ ਪ੍ਰਧਾਨ ਮੰਤਰੀ ਨੇ ਉਸਦੇ ਬਚਾਓ ਵਿੱਚ ਕਿਹਾ ਹੈ ਕਿ ਉਹ ਇਕ ਵਧੀਆ ਲੋਕ ਸੇਵਕ ਹੈ। ਉਸਨੇ ਕੈਨੇਡਾ ਲਈ ਕੰਮ ਕੀਤਾ ਹੈ ਅਤੇ ਕਰਦਾ ਰਹੇਗਾ।


Like it? Share with your friends!

0

ਹਾਰਪਰ ਦੇ ਸੁਰੱਖਿਆ ਅਧਿਕਾਰੀ ਬਣੇ ਜਾਰਡਨ ਦੇ ਰਾਜਦੂਤ