ਮਿਜ਼ਾਇਲ ਦਾ ਪ੍ਰੀਖਣ ਕਰਕੇ ਵੱਡੀ ਭੁੱਲ ਕਰੇਗਾ ਉਤਰ ਕੋਰੀਆ : ਕੇਰੀ


ਸਿਓਲ, 12 ਅਪ੍ਰੈਲ (ਏਜੰਸੀ) : ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੇਰੀ ਨੇ ਅੱਜ ਉਤਰ ਕੋਰੀਆ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਪ੍ਰਸਤਾਵਿਤ ਮਿਜ਼ਾਇਲ ਦਾ ਪ੍ਰੀਖਣ ਛੱਡ ਦੇਵੇ। ਆਪਣੇ ਫੌਜੀ ਭਾਈਵਾਲ ਦੇਸ਼ ਦੱਖਣ ਕੋਰੀਆ ਦੀ ਹੌਸਲਾ ਅਫ਼ਜਾਈ ਅਤੇ ਉਸ ਦਾ ਸਮਰਥਨ ਕਰਨ ਦੇ ਲਈ ਰਾਜਧਾਨੀ ਸਿਓਲ ਪੁੱਜੇ ਕੇਰੀ ਨੇ ਚੀਨ ਤੋਂ ਮਾਮਲੇ ‘ਚ ਦਖਲਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ। ਅਮਰੀਕੀ ਖੁਫ਼ੀਆ ਰਿਪੋਰਟ ‘ਚ ਇਸ ਗੱਲ ਦਾ ਖਦਸ਼ਾ ਜਤਾਇਆ ਗਿਆ ਹੈ ਕਿ ਉਤਰ ਕੋਰੀਆ ਦੇ ਕੋਲ ਪਰਮਾਣੂ ਹਥਿਆਰ ਲਿਜਾਣ ਵਾਲੀ ਮਿਜ਼ਾਇਲ ਹੋ ਸਕਦੀ ਹੈ। ਇਸ ਦੇ ਬਾਅਦ ਤੋਂ ਕੋਰੀਆਈ ਪਰਾਦੀਪ ‘ਚ ਹੋਰ ਤਣਾਅ ਵਧ ਗਿਆ ਹੈ।

ਅਮਰੀਕਾ ਅਤੇ ਦੱਖਣ ਕੋਰੀਆ ਦੇ ਅਧਿਕਾਰੀਆਂ ਨੇ ਹਾਲਾਂਕਿ ਰੱਖਿਆ ਖੁਫ਼ੀਆ ਏਜੰਸੀ (ਡੀਆਈਏ) ਦੇ ਅੰਕੜਿਆਂ ਨੂੰ ਘੱਟ ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ ਹੈ ਪਰ ਪਿਓਂਗਯਾਂਗ ਨੇ ਚੌਕੰਨੇ ਕਰਵਾਇਆ ਹੈ ਕਿ ਜਪਾਨ ਜੇਕਰ ਉਸ ਦੀ ਮਿਜ਼ਾਇਲ ਨੂੰ ਡੇਗ ਦਿੰਦਾ ਹੈ ਤਾਂ ਉਸ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਚਬਾਮਾ ਨੇ ਉਤਰ ਕੋਰੀਆ ਨੂੰ ਸੰਜਮ ਵਰਤਣ ਅਤੇ ਯੁੱਧ ਦੇ ਲਈ ਉਤਾਵਲਾਪਣ ਛੱਡਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕੋਰੀਆਈ ਪਰਾਦੀਪ ‘ਚ ਕੋਈ ਵੀ ਯੁੱਧ ਦੇ ਪੱਖ ‘ਚ ਨਹੀਂ ਹੈ। ਓਬਾਮਾ ਨੇ ਵਾਈਟ ਹਾਊਸ ‘ਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਮੌਜੂਦਾ ਸਮੇਂ ‘ਚ ਉਤਰ ਕੋਰੀਆ ਯੁੱਧ ਦੇ ਪ੍ਰਤੀ ਆਪਣਾ ਉਤਾਵਲਾਪਨ ਛੱਡ ਦੇਵੇ ਅਤੇ ਤਣਾਅ ਨੂੰ ਘੱਟ ਕਰੇ।


Like it? Share with your friends!

0

ਮਿਜ਼ਾਇਲ ਦਾ ਪ੍ਰੀਖਣ ਕਰਕੇ ਵੱਡੀ ਭੁੱਲ ਕਰੇਗਾ ਉਤਰ ਕੋਰੀਆ : ਕੇਰੀ