ਦਸ ਸਾਲਾਂ 'ਚ ਖਾਲੀ ਕਰਾਉਣਾ ਹੋਵੇਗਾ ਬੇਂਗਲੁਰੂ


ਬੇਂਗਲੁਰੂ, 13 ਅਪ੍ਰੈਲ (ਏਜੰਸੀ) : ਕਰਨਾਟਕ ਸਰਕਾਰ ਨੂੰ ਆਉਣ ਵਾਲੇ 10 ਸਾਲਾਂ ‘ਚ ਅੱਧਾ ਬੇਂਗਲੁਰੂ ਖਾਲੀ ਕਰਾਉਣਾ ਹੋਵੇਗਾ। ਇਸ ਦਾ ਅਸਲ ਕਾਰਨ ਪਾਣੀ ਦੀ ਕਮੀ, ਗੰਦਾ ਪਾਣੀ ਤੇ ਇਸ ਤੋਂ ਫੈਲਣ ਵਾਲੀਆਂ ਬਿਮਾਰੀਆਂ ਹਨ। ਇਹ ਗੱਲ ਕਰਨਾਟਕ ਦੇ ਸਾਬਕਾ ਸਹਾਇਕ ਮੁੱਖ ਸਕੱਤਰ ਅਤੇ ਸੈਂਟਰ ਫਾਰ ਪਾਲੀਸੀਜ਼ ਐਾਡ ਪ੍ਰੈਕਟਿਸਿਜ਼ ਦੇ ਨੇਤਾ ਬਾਲਾਸੁਬਰਾਮਨੀਅਨ ਨੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਕਹੀ। ਨਤੀਜੇ ਦੇ ਅਨੁਸਾਰ 52 ਫੀਸਦੀ ਬੋਰੇਵੈਲ ਅਤੇ 59 ਫੀਸਦੀ ਨਲਕੇ ਦਾ ਪਾਣੀ ਪੀਣ ਦੇ ਯੋਗ ਨਹੀਂ ਹੈ। ਇਸ ਦਾ ਅਸਲ ਕਾਰਨ ਧਰਤੀ ਹੇਠਲੇ ਪਾਣੀ ਦਾ ਸੀਵਰੇਜ ‘ਚ ਮਿਲਣਾ ਹੈ ਅਤੇ ਇਹ ਸਥੀਤੀ ਅੱਧੇ ਬੇਂਗਲੁਰੂ ਦੀ ਹੈ। ਕਿਸੇ ਜ਼ਮਾਨੇ ‘ਚ ਬੇਂਗਲੁਰੂ ‘ਚ 1000 ਝੀਲਾਂ ਹੁੰਦੀਆਂ ਸਨ ਪਰ ਹੁਣ 200 ਹੀ ਰਹਿ ਗਈਆਂ ਹਨ।


Like it? Share with your friends!

0

ਦਸ ਸਾਲਾਂ 'ਚ ਖਾਲੀ ਕਰਾਉਣਾ ਹੋਵੇਗਾ ਬੇਂਗਲੁਰੂ