ਸੁਪਰੀਮ ਕੋਰਟ ਵੱਲੋਂ ਆਵਾਜਾਈ ਨਿਯਮਾਂ ਨੂੰ ਸਖ਼ਤ ਕਰਨ ਦੀ ਹਦਾਇਤ


ਨਵੀਂ ਦਿੱਲੀ, 4 ਅਪਰੈਲ (ਏਜੰਸੀ) : ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਕਿਹਾ ਕਿ ਆਵਾਜਾਈ ਨਿਯਮਾਂ ਦੀ ਉਲੰਘਣਾ ਰੋਕਣ ਲਈ ਸਖ਼ਤ ਸਜ਼ਾ ਤੇ ਜੁਰਮਾਨੇ ਕੀਤੇ ਜਾਣ। ਵਿਸ਼ੇਸ਼ ਸਜ਼ਾ ’ਤੇ ਲਾਲ ਬੱਤੀ ਦੀ ਨਾਜਾਇਜ਼ ਵਰਤੋਂ ਕਰਨ ਵਾਲੇ ਵੀ.ਆਈ.ਪੀਜ਼ ਦੇ ਵਾਹਨ ਜ਼ਬਤ ਕਰਨ ਤੋਂ ਇਲਾਵਾ 10 ਹਜ਼ਾਰ ਰੁਪਏ ਤਕ ਜੁਰਮਾਨਾ ਕੀਤਾ ਜਾਵੇ। ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਵਾਜਾਈ ਨਿਯਮਾਂ ’ਚ ਸੋਧ ਲਈ ਜੁਲਾਈ ਦੇ ਦੂਜੇ ਹਫ਼ਤੇ ਤਕ ਸਮਾਂ ਦਿੱਤਾ ਹੈ। ਜਸਟਿਸ ਜੀ.ਐਸ. ਸਿੰਘਵੀ ਅਤੇ ਕੁਰੀਅਨ ਦੇ ਬੈਂਚ ਨੇ ਸਰਕਾਰਾਂ ਨੂੰ ਕਿਹਾ ਕਿ ਸਿਆਸੀ ਪਾਰਟੀਆਂ ਦੇ ਮੁਖੀਆਂ, ਜੱਜਾਂ ਅਤੇ ਸੰਵਿਧਾਨਕ ਅਹੁਦਿਆਂ ’ਤੇ ਤਾਇਨਾਤ ਵਿਅਕਤੀਆਂ ਤੋਂ ਬਿਨਾਂ ਕਿਸੇ ਨੂੰ ਵਾਹਨ ’ਤੇ ਲਾਲ ਬੱਤੀ ਨਾ ਲਾਉਣ ਦਿੱਤੀ ਜਾਵੇ।


Like it? Share with your friends!

0

ਸੁਪਰੀਮ ਕੋਰਟ ਵੱਲੋਂ ਆਵਾਜਾਈ ਨਿਯਮਾਂ ਨੂੰ ਸਖ਼ਤ ਕਰਨ ਦੀ ਹਦਾਇਤ