ਸਸਕਾਟੂਨ ਦੇ ਹਵਾਈ ਅੱਡੇ ਦਾ ਨਵੀਨੀਕਰਨ ਜ਼ੋਰਾਂ 'ਤੇ


ਸਸਕਾਟੂਨ, (ਪਪ) ਸਥਾਨਕ ਅਤੇ ਕੌਮਾਂਤਰੀ ਯਾਤਰੂਆਂ ਦੀਆਂ ਲੋੜਾਂ ਦੇ ਮੱਦੇਨਜ਼ਰ ਸਥਾਨਕ ਜੌਹਨ ਜੀ. ਡਾਈਫੈਨਬੇਕਰ ਹਵਾਈ ੱੱਡੇ ਦਾ ਨਵੀਨੀਕਰਨ ਜ਼ੋਰਾਂ ‘ਤੇ ਹੈ। ਏਅਰ ਟਰਮੀਨਲ ਬਿਲਡਿੰਗ ਵਿਸਥਾਰ ਪ੍ਰੋਜੈਕਟ ਕੁੱਲ 53 ਮਿਲੀਅਨ ਡਾਲਰ ਦਾ ਪ੍ਰੋਜੈਕਟ ਹੈ, ਜਿਸਦੇ ਮੁਕੰਮਲ ਹੋਣ ‘ਤੇ ਆਸ ਪ੍ਰਗਟਾਈ ਜਾ ਰਹੀ ਹੈ ਕਿ ਸਸਕਾਟੂਨ ਵਿੱਚ ਵੱਧ ਤੋਂ ਵੱਧ ਯਾਤਰੀ ਆਉਣਗੇ। ਸਸਕਾਟੂਨ ਏਅਰਪੋਰਟ ਅਥਾਰਟੀ ਦੇ ਪ੍ਰਧਾਨ ਅਤੇ ਸੀਈਓ ਸਟੀਫਨ ਮੇਅਬਰੀ ਮੁਤਾਬਿਕ ਏਅਰਪੋਰਟ ਵਿਖੇ ਸੇਵਾਵਾਂ ਦੀ ਵਧਦੀ ਮੰਗ ਨੂੰ ਇਹ ਪ੍ਰੋਜੈਕਟ ਪੂਰੀ ਤਰਾਂ ਪੂਰਿਆਂ ਕਰਨ ਦੇ ਕਾਬਿਲ ਹੋਵੇਗਾ। ਵਿਸਥਾਰ ਪ੍ਰੋਜੈਕਟ ਦਾ ਪਹਿਲਾ ਪੜਾਅ ਮੁਕੰਮਲ ਹੋਣ ਵਾਲਾ ਹੈ ਅਤੇ ਇਸ ਉੱਪਰ ਖਰਚਾ ਏਅਰ ਪੋਰਟ ਦੀ ਆਪਣੀ ਹੀ ਆਮਦਨੀ ਤੋਂ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਏਅਰ ਪੋਰਟ ਇੰਪਰੂਵਮੈਂਟ ਫੀਸ ਦਾ ਪੈਸਾ ਵੀ ਪ੍ਰੋਜੈਕਟ ‘ਤੇ ਲਗਾਇਆ ਜਾ ਰਿਹਾ ਹੈ। ਸ਼੍ਰੀ ਮੇਅਬਰੀ ਆਸਵੰਦ ਹਨ ਕਿ ਪ੍ਰੋਜੈਕਟ ਦਾ ਖਰਚਾ ਪ੍ਰਸਤਾਵਿਤ ਬੱਜਟ ਦੇ ਅੰਦਰ-ਅੰਦਰ ਹੀ ਰਹੇਗਾ। ਉਹਨਾਂ ਦੱਸਿਆ ਕਿ ਨਵਾਂ ਟਰਮੀਨਲ ਅੱਠ ਗੇਟਾਂ ਵਾਲਾ ਹੋਵੇਗਾ ਅਤੇ ਇਸਤੋਂ ਇਲਾਵਾ ਇੱਥੇ ਹੋਰ ਵੀ ਵੱਖ-ਵੱਖ ਸੇਵਾਵਾਂ ਮੁਹੱਈਆ ਹੋਣਗੀਆਂ। ਪਹਿਲਾ ਪੜਾਅ ਇਸ ਵਰ•ੇ ਦੇ ਸਤੰਬਰ ਮਹੀਨੇ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਦੂਜਾ ਪੜਾਅ ਅਗਲੇ ਵਰੇ ਮੁਕੰਮਲ ਹੋਵੇਗਾ।


Like it? Share with your friends!

0

ਸਸਕਾਟੂਨ ਦੇ ਹਵਾਈ ਅੱਡੇ ਦਾ ਨਵੀਨੀਕਰਨ ਜ਼ੋਰਾਂ 'ਤੇ