ਲਾਲਾ ਹੰਸ ਰਾਜ ਮੈਮੋਰੀਅਲ ਸਕੂਲ ਵਿਖੇ ਪੁਸਤਕ ਦਿਵਸ 'ਤੇ ਵਿਸ਼ੇਸ਼ ਸਮਾਗਮ


ਮੋਗਾ, 23 ਅਪ੍ਰੈਲ (ਪਪ) : ਲਾਲਾ ਹੰਸ ਰਾਜ ਮੈਮੋਰੀਅਲ ਸਕੂਲ ਵਿਖੇ ਅੱਜ ਵਿਸ਼ਵ ਪੁਸਤਕ ਦਿਵਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਿਤਾਬਾਂ ਬਾਰੇ ਵਿਚਾਰ ਪ੍ਰਗਟ ਕਰਨ ਵਾਲੇ ਬੱਚਿਆਂ ਸ਼ਰੂਤੀ ਅਗਰਵਾਲ , ਗੁਰਪ੍ਰੀਤ ਕੌਰ , ਸਮਰਿਤੀ , ਰਾਜਦੀਪ ਕੌਰ ਅਤੇ ਹਿੰਮਤ ਵਰਮਾ ਨੂੰ ਉੱਘੇ ਲੇਖਕ ਸੁਰਜੀਤ ਸਿੰਘ ਕਾਉਂਕੇ ਦੀਆਂ ਲਿਖੀਆਂ ਬਾਲ ਸਾਹਿਤ ਦੀਆਂ ਕਿਤਾਬਾਂ ਭੇਂਟ ਕੀਤੀਆਂ ਗਈਆਂ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਹਨੀ ਸਹਿਗਲ ਨੇ ਆਖਿਆ ਕਿ ਯੂਨੈਸਕੋ ਵੱਲੋਂ ਵਿਦਿਆਰਥੀਆਂ ਅੰਦਰ ਪੜ੍ਹਨ ਦੀ ਰੁਚੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਵਿਸ਼ਵ ਵਿਚ 23 ਅਪ੍ਰੈਲ ਦਾ ਦਿਨ ਸੰਸਾਰ ਪੁਸਤਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਵਿਦਿਆਰਥੀ ਬੇਸ਼ੱਕ ਭਾਰੀ ਭਰਕਮ ਪਾਠ ਸਮੱਗਰੀ ਦਾ ਬੋਝ ਮਨਾਂ ‘ਤੇ ਮਹਿਸੂਸ ਕਰਦੇ ਨੇ ਪਰ ਕਿਤਾਬਾਂ ਪੜ੍ਹਨ ਸਦਕਾ ਕੋਈ ਵੀ ਵਿਅਕਤੀ ਜ਼ਿੰਦਗੀ ਵਿਚ ਸਫਲਤਾ ਹਾਸਲ ਕਰ ਸਕਦਾ ਹੈ। ਇਸ ਮੌਕੇ ਸੰਦੀਪ ਕੌਰ, ਕਰਮਜੀਤ ਕੌਰ, ਪਰਮਜੀਤ ਸਿੰਘ, ਮੈਡਮ ਲੀਜ਼ਾ, ਅਮਰਜੀਤ ਕੌਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।


Like it? Share with your friends!

0

ਲਾਲਾ ਹੰਸ ਰਾਜ ਮੈਮੋਰੀਅਲ ਸਕੂਲ ਵਿਖੇ ਪੁਸਤਕ ਦਿਵਸ 'ਤੇ ਵਿਸ਼ੇਸ਼ ਸਮਾਗਮ