ਪਵਿੱਤਰ ਕਾਲੀ ਵੇਈਂ 'ਤੇ ਕਿਸਾਨਾਂ ਦੀ ਸਹੂਲਤ ਲਈ ਬਣਨਗੇ 13 ਲਾਂਘੇ : ਸੰਤ ਸੀਚੇਵਾਲ


ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਮੀਟਿੰਗ ‘ਚ ਹੋਇਆ ਫੈਸਲਾ

ਸੁਲਤਾਨਪੁਰ ਲੋਧੀ, 3 ਅਪ੍ਰੈਲ (ਪਪ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈ ਦੀ ਪਵਿੱਤਰਤਾ ਬਹਾਲ ਰੱਖਣ ਲਈ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਸੱਦੇ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੁਲਾਈ ਗਈ ਉਚ ਪੱਧਰੀ ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਪਵਿੱਤਰ ਕਾਲੀ ਵੇਈ ‘ਵ ਕਿਸੇ ਵੀ ਤਰਾਂ ਦੀ ਪੈ ਰਹੀ ਗੰਦੀ ਨੂੰ ਰੋਕਿਆ ਜਾਵੇ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਇਹ ਉਚੇਚਾ ਮੁੱਦਾ ਰੱਖਿਆ ਕਿ ਧਨੋਆ ਵਾਲੇ ਪਾਸੇ ਤੋਂ ਜਿਧਰੋਂ ਪਵਿੱਤਰ ਵੇਈਂ ਦੀ ਸ਼ੁਰੂਆਂਤ ਹੁੰਦੀ ਹੈ ਉਧਰ ਕਿਸਾਨ ਤੇ ਹੋਰ ਲੋਕਾਂ ਨੂੰ ਕਈ ਥਾਂਵਾਂ ਤੋਂ ਲਾਂਘੇ ਦੀ ਸਮੱਸਿਆ ਆਉਂਦੀ ਹੈ।ਇਸ ਲਈ ਇੱਥੇ ਲਾਂਘੇ ਬਣਾਏ ਜਾਣ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਇਸ ਉਚ ਪੱਧਰੀ ਮੀਟਿੰਗ ਦਾ ਹਵਾਲਾ ਦਿੰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਇਸ ਸੰਬੰਧੀ ਡਰੇਨਜ਼ ਵਿਭਾਗ ਦੇ ਚੀਫ ਇੰਜੀਨੀਅਰ ਨੂੰ ਹਦਾਇਤਾਂ ਕੀਤੀਆਂ ਕਿ ਉਥੇ ਲੋੜ ਅਨੁਸਾਰ ਲਾਂਘੇ ਬਣਾਏ ਜਾਣ। ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਪਵਿੱਤਰ ਵੇਈਂ ‘ਤੇ 13 ਲਾਂਘੇ ਬਣਾਏ ਜਾਣਗੇ। ਇੰਨ੍ਹਾਂ ‘ਚੋਂ 10 ਛੋਟੇ ਪੁੱਲ ਤੇ ਤਿੰਨ ਵੱਡੇ ਪੁਲ ਬਣਾਏ ਜਾਣਗੇ। ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਦੱਸਿਆ ਕਿ ਇੰਨ੍ਹਾਂ ਪੁਲਾਂ ‘ਤੇ ਉਹ ਸੰਗਤਾਂ ਰਾਹੀ ਸੇਵਾ ਕਰਵਾਉਣ ਲਈ ਤਿਆਰ ਹਨ ਤਾਂ ਜੋ ਜਲਦੀ ਜਲਦੀ ਇੰਨ੍ਹਾਂ ਲਾਂਘਿਆਂ ਦਾ ਨਿਰਮਾਣ ਕਰਕੇ ਕਿਸਾਨਾਂ ਨੂੰ ਰਾਹਤ ਪਹੁੰਚਾਈ ਜਾ ਸਕੇ।

ਸੰਤ ਸੀਚੇਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਕਾਲਾ ਸੰਘਿਆ ਡਰੇਨ ਤੇ ਚਿੱਟੀ ਵੇਈਂ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਇਸ ‘ਚ ਬਿਸਤ ਦੁਆਬ ਤੋਂ ਸਾਫ਼ ਪਾਣੀ ਛੱਡਣ ਲਈ ਕਿਹਾ ਗਿਆ। ਇੰਨ੍ਹਾਂ ਦੋਹਾਂ ਡਰੇਨਾਂ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਸਤਲੁਜ ਦਰਿਆ ‘ਚ ਜਾ ਕੇ ਪੈਂਦਾ ਹੈ। ਸ਼੍ਰੀ ਬਾਦਲ ਨੇ ਦੱਸਿਆ ਕਿ ਸਤਲੁਜ ‘ਚ ਕਿਸੇ ਤਰ੍ਹਾਂ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਪੈਣ ਤੋਂ ਰੋਕੇ ਜਾਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਸੰਤ ਸੀਚੇਵਾਲ ਨੇ ਦੱਸਿਆ ਪੰਜਾਬ ਭਰ ‘ਚ ਸਰਕਾਰ 144 ਕਸਬਿਆਂ ‘ਚ ਟਰੀਟਮੈਂਟ ਪਲਾਂਟਾਂ ‘ਤੇ ਕਰੋੜਾਂ ਰੂਪੈ ਤਾਂ ਪਰਚਣ ਜਾ ਰਹੀ ਹੈ ਪਰ ਇੰਨ੍ਹਾਂ ਪਲਾਂਟਾਂ ‘ਚੋਂ ਗਾਰ ਕੱਢਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ।

ਉਨ੍ਹਾਂ ਵੱਲੋਂ ਸੁਲਤਾਨਪੁਰ ਲੋਧੀ ਦੇ ਟਰੀਟਮੈਂਟ ਪਲਾਂਟ ‘ਚੋ ਗਾਰ ਨਾ ਕੱਢਣ ਦੇ ਰੱਖੇ ਮਾਮਲੇ ਨੂੰ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗੰਭੀਰਤਾ ਨਾਲ ਲੈਂਦਿਆ ਪ੍ਰਿੰਸੀਪਲ ਸੱਕਤਰ ਐਸ.ਕੇ ਸੰਧੂ ਨੂੰ ਹਦਾਇਤਾਂ ਕੀਤੀਆਂ ਕਿ ਉਹ ਇਸ ਮਾਮਲੇ ਨੂੰ ਪੱਕੇ ਤੌਰ ‘ਤੇ ਹੱਲ ਲਈ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੇ ਇਹ ਯਾਕੀਨੀ ਬਣਾਇਆ ਜਾਵੇ ਕਿ ਭਵਿੱਖ ‘ਚ ਬਣਾਏ ਜਾਣ ਵਾਲੇ ਟਰੀਟਮੈਂਟਾਂ ‘ਚੋਂ ਗਾਰ ਕੱਢਣ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਕਪੂਰਥਲਾ ਦੇ ਟਰੀਟਮੈਂਟ ਪਲਾਂਟ ਨਾ ਚਲਾਏ ਜਾਣ ਤੇ ਸ਼ਹਿਰ ਦਾ ਸਿੱਧਾ ਗੰਦਾ ਪਾਣੀ ਬਾਬੇ ਨਾਨਕ ਦੀ ਵੇਈ ‘ਚ ਪਾਏ ਜਾਣ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਨਗਰ ਕੌਂਸਲ ਇਸ ਨੂੰ ਲਗਾਤਾਰ ਨਹੀਂ ਚਲਾ ਰਹੀ। ਕਪੂਰਥਲਾ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਲਕਨੰਦਾ ਦਿਆਲ ਨੇ ਦੱਸਿਆ ਕਿ ਨਗਰ ਕੌਂਸਲ ਟਰੀਟਮੈਂਟ ਪਲਾਂਟ ਚਲਾਉਣ ਲਈ ਹਰ ਮਹੀਨੇ 40 ਤੋਂ 50 ਹਾਜ਼ਾਰ ਰੂਪੈ ਆਉਂਦੇ ਹਨ।ਇਸ ਲਈ ਨਗਰ ਕੌਂਸਲ ਇਹ ਪੈਸੇ ਹੋਰ ਪਾਸੇ ਖਰਚ ਕਰ ਲੈਂਦੀ ਹੈ। ਮੁੱਖ ਮੰਤਰੀ ਨੇ ਮੀਟਿੰਗ ‘ਚ ਹਾਜ਼ਰ ਲੋਕਲ ਬਾਡੀਜ਼ ਦੇ ਡਾਇਰੈਕਟਰ ਪ੍ਰਿੰਅੰਕ ਭਾਰਤੀ ਨੂੰ ਹਦਾਇਤ ਕੀਤੀ ਕਿ ਨਗਰ ਕੌਂਸਲ ਨੂੰ ਲੋੜੀਂਦੇ ਪੈਸੇ ਮਹੱਈਆ ਕਰਵਾਏ ਜਾਣ।

ਸੰਤ ਸੀਚੇਵਾਲ ਨੇ ਪਿੰਡਾਂ ਦੇ ਛੱਪੜਾਂ ‘ਤੇ ਇੱਕ ਇੱਕ ਮੋਟਰ ਲਾ ਕੇ ਇਸ ਪਾਣੀ ਨੂੰ ਖੇਤੀ ਲਈ ਵਰਤੇ ਜਾਣ ਦਾ ਮੁੱਦਾ ਵੀ ਮਿਟੰਗ ‘ਚ ਰੱਖਿਆ ।ਇਸ ਸਬੰਧੀ ਮੁੱਖ ਮੰਤਰੀ ਸ਼੍ਰੀ ਬਾਦਲ ਨੇ ਪਾਵਰਕਾਮ ਦੇ ਚੇਅਰਮੈਨ ਸ਼੍ਰੀ ਕੇ.ਡੀ ਚੌਧਰੀ ਨੂੰ ਛੱਪੜਾਂ ਤੇ ਮੋਟਰਾਂ ਦਾ ਕੁਨੈਕਸ਼ਨ ਮੰਗਣ ਵਾਲੇ ਪਿੰਡਾਂ ਨੂੰ ਤਰੁੰਤ ਬਿਜਲੀ ਦੇ ਕੁਨੈਕਸ਼ਨ ਦੇਣ ਦੀ ਹਦਾਇਤ ਕੀਤੀ।
ਇਸ ਮੀਟਿੰਗ ‘ਚ ਪਵਿੱਤਰ ਕਾਲੀ ਵੇਈ ਪ੍ਰੋਜੈਕਟ ਦੇ ਕੋਅਰਡੀਨੇਟਰ ਸ਼੍ਰੀ ਸ਼ਤੀਸ਼ ਚੰਦਰਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਰਵਿੰਦਰ ਸਿੰਘ, ਜਿਲ੍ਹਾਂ ਜਲੰਧਰ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ਰੂਤੀ ਸਿੰਘ, ਪੀ.ਪੀ.ਸੀ.ਬੀ ਦੇ ਮੈਂਬਰ ਸੱਕਤਰ ਸ਼੍ਰੀ ਬਾਬੂ ਰਾਮ, ਬੋਰਡ ਦੇ ਨਿਗਰਾਨ ਇੰਜੀਨੀਅਰ ਐਸ.ਪੀ ਗਰਗ, ਸੰਤ ਸੂਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

 


Like it? Share with your friends!

0

ਪਵਿੱਤਰ ਕਾਲੀ ਵੇਈਂ 'ਤੇ ਕਿਸਾਨਾਂ ਦੀ ਸਹੂਲਤ ਲਈ ਬਣਨਗੇ 13 ਲਾਂਘੇ : ਸੰਤ ਸੀਚੇਵਾਲ