ਨਵਾਂ ਇਤਹਾਸ ਸਿਰਜ ਗਿਆ "ਜੱਟ ਐਂਡ ਯੂਲੀਅਟ"


ਅਮਰਿੰਦਰ ਗਿੱਲ, ਹਰਪ੍ਰੀਤ ਢਿੱਲੋਂ,ਨੇ ਗਾਇਕੀ ਅਤੇ ਰਾਣਾ ਰਣਬੀਰ ਨੇ ਹਾਸਿਆਂ ਦੀ ਛਹਿਬਰ ਲਾਈ

ਕੈਲਗਰੀ, (ਹਰਬੰਸ ਬੁੱਟਰ) : ਕਨੇਡਾ ਭਰ ਵਿੱਚ ਵਾਈਟ ਹਿੱਲ ਪ੍ਰੋਡਕਸ਼ਨ ਵਾਲੇ ਸਨੀ ਸਿੱਧੂ ਦੀ ਟੀਮ ਵੱਲੋਂ ਕੈਲਗਰੀ ਵਿੱਚ “ਜੱਟ ਐਂਡ ਯੂਲੀਅਟ” ਵਿਸਾਖੀ -2013 ਦੇ ਨਾਂ ਹੇਠ ਦਲਜੀਤ ਦੋਸਾਂਝ ਅਮਰਿੰਦਰ ਗਿੱਲ,ਨੀਰੂ ਬਾਜਵਾ, ਹਰਪ੍ਰੀਤ ਢਿੱਲੋਂ,ਜੱਸੀ ਕੌਰ ਅਤੇ ਰਾਣਾ ਰਣਬੀਰ ਦੀ ਕਾਮੇਡੀ ਨੇ ਕੈਲਗਰੀ ਦੇ ਖਚਾਖਚ ਭਰੇ ਮੈਗਨੋਲੀਆ ਹਾਲ ਵਿੱਚ ਵਧੀਆ ਗਾਇਕੀ ਅਤੇ ਅਦਾਕਾਰੀ ਪੇਸ ਕਰਕੇ ਇੱਕ ਨਵਾਂ ਇਤਹਾਸ ਸਿਰਜ ਦਿੱਤਾ। ਬੀਤੇ ਕਾਫੀ ਦਿਨਾਂ ਤੋਂ ਗਾਇਕੀ ਪ੍ਰਤੀ ਚਰਚਾ ਵਿੱਚ ਦਲਜੀਤ ਦੋਸਾਂਝ ਨੇ ਸਟੇਜ ਉੱਪਰ ਆਉਂਦਿਆਂ ਹੀ “ਮੈਂ ਫੈਨ ਭਗਤ ਸਿੰਘ ਦਾ” ਨਾਲ ਅੱਜ ਦੀ ਗਾਇਕੀ ਦੀ ਸੁਰੂਆਤ ਕੀਤੀ ,ਦਵਿੰਦਰਪਾਲ ਭੁੱਲਰ ਦੀ ਫਾਂਸੀ ਬਾਰੇ ਜਿਕਰ ਕਰਕੇ ਦਲਜੀਤ ਨੇ ਆਪਣੇ ਉੱਪਰ ਲੱਗੇ ਲੱਚਰ ਗਾਇਕੀ ਦੇ ਧੱਬੇ ਨੂੰ ਧੋਣ ਦੀ ਕੋਸਿਸ ਕੀਤੀ।

ਇੱਕ ਛੋਟੇ ਬੱਚੇ ਨੁੰ ਆਪਣੇ ਨਾਲ ਨਚਾਕੇ ਅਤੇ ਫਿਰ ਉਸ ਦੇ ਬੂਟਾਂ ਦੇ ਖੁੱਲੇ ਫੀਤੇ ਬੰਨਕੇ ਆਪਣੀ ਨਿਮਰਤਾ ਉੱਪਰ ਦਰਸਕਾਂ ਵੱਲੋਂ ਮੋਹਰ ਲਗਵਾ ਲਈ। ਜਦੋਂ ਹਾਲ ਵਿੱਚੋਂ ਫਰਮਾਇਸਾਂ ਦੀਆਂ ਅਵਾਜਾਂ ਆਉਣ ਲੱਗੀਆਂ ਤਾਂ ਆਪਣੇ ਅਸੱਭਿਅਕ ਹੋਣ ਦਾ ਲੈਬਲ ਲਗਵਾ ਚੁੱਕੇ ਗੀਤਾਂ ਨੂੰ ਗਾਉਣ ਤੋਂ ਪ੍ਰਹੇਜ ਕਰਕੇ ਹੀ ਦਰਸਕਾਂ ਦਾ ਮੰਨੋਰੰਜਨ ਕਰਨ ਵਿੱਚ ਵੀ ਦਲਜੀਤ ਸਫਲ ਰਿਹਾ। ਅਮਰਿੰਦਰ ਗਿੱਲ ਬਾਕੀ ਗੀਤਾਂ ਤੋਂ ਬਿਨਾਂ “ਨਾਜਰਾ ਲਾ ਸ਼ੀਫ ਦੀ ਬਾਜ਼ੀ ਸੱਥਾਂ ਸੁੰਨੀਆਂ ਹੋ ਚਲੀਆਂ” ਗਾ ਕੇ ਆਪਣੀ ਹਾਜਰੀ ਨੂੰ ਬੁਲੰਦੀਆਂ ਤੱਕ ਲੈ ਗਿਆ। ਐਡਮਿੰਟਨ ਵਾਲੇ ਹਰਪ੍ਰੀਤ ਢਿੱਲੋਂ ਅਤੇ ਜੱਸੀ ਕੌਰ ਨੇ ਦੋਗਾਣਿਆਂ ਮੌਕੇ “ਤੈਨੂੰ ਕੀ” ਨਾਲ ਕੀਲਿਆ।

ਪੈਸੇ ਖਰਚਕੇ ਕਲਾਕਾਰਾਂ ਨੂੰ ਨੇੜਿਓਂ ਦੇਖਣ ਆਏ ਲੋਕਾਂ ਦੀਆਂ ਫਿਲਮੀ ਹੀਰੋਇਨ ਨੀਰੂ ਬਾਜਵਾ ਨੂੰ ਚਿੱਟੇ ਚਮਕੀਲੇ ਸੂਟ ਵਿੱਚ ਦੇਖਕੇ ਅੱਖਾਂ ਚੁੰਧਿਆ ਰਹੀਆ ਸਨ। ਪਰ ਰਾਣਾ ਰਣਬੀਰ ਉਰਫ ਸੈਂਟੀ ਭਾਅ ਜੀ ਦੇ ਬੰਨੀ ਹੋਈ ਚੀਰੇ ਵਾਲੀ ਪੱਗ ਅਤੇ “ਜੱਟ ਐਂਡ ਯੂਲੀਅਟ” ਵਾਲੀ ਫਿਲਮੀ ਬੋਲੀ ਨੇ ਸਭ ਨੂੰ ਹਸਾ ਹਸਾਕੇ ਟਿਕਟਾਂ ਉੱਪਰ ਖਰਚੇ ਪੈਸੇ ਠੀਕ ਥਾਂ ਖਰਚੇ ਹੋਣ ਦਾ ਅਹਿਸਾਸ ਕਰਵਾਇਆ। ਸੋਅ ਦੇ ਪ੍ਰਮੋਟਰ ਹਰਮੀਤ ਖੁੱਡੀਆਂ,ਬਲਵੀਰ ਬੈਂਸ,ਪਰਮਿੰਦਰ ਬਰਾੜ ਅਤੇ ਜਗਤਾਰ ਰਣਦੇਵ ਨੇ ਸੋਅ ਤੋਂ ਪਹਿਲਾਂ ਲੋਕਾਂ ਨੂੰ ਵਿਸਵਾਸ ਦਿਵਾਇਆ ਸੀ ਕਿ ਇਸ ਸੋਅ ਵਿੱਚ ਕੋਈ ਵੀ ਕਲਾਕਾਰ ਕੋਈ ਇਤਰਾਜਯੋਗ ਗੀਤ ਨਹੀਂ ਗਾਵੇਗਾ ਇਸ ਤਰਾਂ ਹੀ ਮਹਿਸੂਸ ਹੁੰਦਾ ਸੀ ਹਰਮੀਤ ਖੁੱਡੀਆਂ ਸਟੇਜ ਉੱਪਰ ਹਰ ਗੀਤ ਖਤਮ ਹੋਣ ਤੋਂ ਬਾਅਦ ਨਵੇਂ ਗੀਤ ਲਈ ਪਹਿਲਾਂ ਹੀ ਕਹਿ ਦਿੰਦਾ ਸੀ ਲੱਗਦੈ !

ਸਾਇਦ ਉਸ ਨੇ ਇੱਕ ਗੀਤ ਰੁਕਵਾਇਆ ਵੀ ਸੀ। ਇਸ ਸੋਅ ਦੀ ਵਿਲੱਖਣਤਾ ਇਸ ਸੀ ਸਾਰਾ ਹਾਲ ਭਰਿਆ ਹਇਆ ਸੀ ਲੋਕ ਕੰਧਾ ਨਾਲ ਲੱਗ ਲੱਗਕੇ ਪਿੰਡਾ ਦੇ ਅਖਾੜਿਆਂ ਵਰਗਾ ਸੀਨ ਪੇਸ਼ ਕਰ ਰਹੇ ਸਨ।ਇਸ ਮੌਕੇ ਕੈਲਗਰੀ ਦੇ ਪਤਵੰਤੇ ਸੱਜਣਾ ਵਿੱਚੋਂ ਪਾਲੀ ਵਿਰਕ, ਇਕਬਾਲ ਸਿੱਧੂ, ਸੁੱਖ ਬਰਾੜ, ਗੁਰਪ੍ਰੀਤ ਸਿੱਧੂ ਰਾਣਾ, ਦਰਸਨ ਸਿੱਧੂ, ਰਿੱਕੀ ਕਲੇਰ,ਮੇਜਰ ਬਰਾੜ, ਸੰਦੀਪ ਪੰਧੇਰ,ਗੁਰਵਰਿੰਦਰ ਧਾਲੀਵਾਲ, ਸੁੱਖਾ ਸੱਲ, ਨਮਜੀਤ ਰੰਧਾਵਾ,ਜਗਦੀਪ ਬੀਹਲਾ, ਮਣੀ ਗਰੇਵਾਲ,ਜਗਰੂਪ ਕਾਹਲੋਂ ਬੱਬੀ ਬਰਾੜ, ਜਸਵਿੰਦਰ ਅਟਵਾਲ, ਜਸਪਾਲ ਭੰਡਾਲ, ਕਰਮਪਾਲ ਸਿੱਧੂ, ਨਰਿੰਦਰ ਨੋਨੀ, ਰਾਜਪਾਲ ਸਿੱਧੂ, ਗੁਰਦੀਪ ਕਾਲਕਟ,ਪਰਿਵਾਰਾਂ ਸਮੇਤ ਇਸ ਸੋਅ ਦਾ ਆਨੰਦ ਮਾਣ ਰਹੇ ਸਨ। ਐਡਮਿੰਟਨ ਵਿੱਚ ਇਹੀ ਕਲਾਕਾਰ 27 ਅਪਰੈਲ ਨੁੰ ਆਪਣੇ ਫਨ ਦਾ ਮੁਜਾਹਿਰਾ ਕਰਨਗੇ।

 

 


Like it? Share with your friends!

0

ਨਵਾਂ ਇਤਹਾਸ ਸਿਰਜ ਗਿਆ "ਜੱਟ ਐਂਡ ਯੂਲੀਅਟ"