ਤੁਰਕੀ ਦੇ ਰਾਜਦੂਤ ਦੀ ਨਿਗਾਹ ਵਿੱਚ ਵਪਾਰ ਆਦਿ ਲਈ ਹੈ ਸਸਕੈਚਵਨ


ਸਸਕਾਟੂਨ : (ਪਪ) ਕੈਨੇਡਾ ਵਿੱਚ ਤੁਰਕੀ ਦੇ ਰਾਜਦੂਤ ਟਿਉਨਕੇ ਬਾਬਾਲੀ ਨੇ ਇਸ ਹਫਤੇ ਸਸਕੈਚਵਨ ਦਾ ਦੌਰਾ ਕੀਤਾ । ਪੰਜ ਮਹੀਨੇ ਪਹਿਲਾਂ ਇੱਥੇ ਆਉਣ ਤੋਂ ਬਾਅਦ ਇਹ ਉਹਨਾਂ ਦਾ ਓਟਾਵਾ ਤੋਂ ਬਾਹਰ ਪਹਿਲਾ ਦੌਰਾ ਸੀ । ਬਾਬਾਲੀ ਨੇ ਕਿਹਾ ਕਿ ਉਹ ਇਸ ਪ੍ਰਾਂਤ ਦਾ ਦੌਰਾ ਇਸ ਕਰਕੇ ਕਰਨਾ ਚਾਹੁੰਦਾ ਸੀ ਕਿਉਂਕਿ ਤੁਰਕੀ ਖੇਤੀ ਦੇ ਨਿਰਯਾਤ ਵਿੱਚ ਯੂਰੋਪੀ ਲੀਡਰ ਹੈ ਅਤੇ ਉਹ ਇਸ ਪ੍ਰਾਂਤ ਵਿੱਚ ਵਪਾਰ ਦੇ ਹੋਰ ਮੌਕੇ ਤਲਾਸ਼ਦਾ ਹੈ। ਤੁਰਕੀ ਖੇਤੀ ਉਤਪਾਦਨ ਵਿੱਚ ਯੂਰੋਪ ਵਿੱਚ ਪਹਿਲੇ ਅਤੇ ਦੁਨੀਆਂ ਵਿੱਚ ਸੱਤਵੇਂ ਨੰਬਰ ਤੇ ਹੈ। ਉਹਨਾਂ ਕਿਹਾ ਕੀ ਤੁਰਕੀ ਵਿੱਚ ਖੇਤੀ ਦਾ ਕੰਮ ਤਰੱਕੀ ਕਰ ਰਿਹਾ ਹੈ ਅਤੇ ਇਸ ਖੇਤਰ ਵਿੱਚ ਸਸਕੈਚਵਨ ਤੋਂ ਵੀ ਕਈ ਉਮੀਦਾਂ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਖਦਾਨਾਂ ਦੀ ਤਕਨੀਕ ਬਾਰੇ ਵੀ ਜਾਨਣ ਦੀ ਉਤਸੁਕਤਾ ਸੀ ਅਤੇ ਉਹ ਇੱਥੇ ਦੀ ਕੁਸ਼ਲ ਕਾਮਿਆਂ ਦੀ ਘਾਟ ਬਾਰੇ ਵੀ ਜਾਨਣਾ ਚਾਹੁੰਦੇ ਹਨ। ਬੀਤੇ ਦਿਨੀਂ ਉਹ ਯੂਨੀਵਰਸਿਟੀ ਆਫ ਰੀਜਾਇਨਾ ਵਿੱਚ ਵਿਦੇਸ਼ੀ ਮਾਮਲਿਆਂ ਬਾਰੇ ਗੱਲ ਕਰ ਰਹੇ ਸੀ। ਰੀਜਾਇਨਾ ਵਿੱਚ ਰਹਿੰਦੇ ਤੁਰਕੀ ਲੋਕਾਂ ਨਾਲ ਵੀ ਉਹ ਮਿਲੇ।


Like it? Share with your friends!

0

ਤੁਰਕੀ ਦੇ ਰਾਜਦੂਤ ਦੀ ਨਿਗਾਹ ਵਿੱਚ ਵਪਾਰ ਆਦਿ ਲਈ ਹੈ ਸਸਕੈਚਵਨ