ਖਿਡੌਣਾ ਰਿਮੋਟ ਨਾਲ ਕੀਤੇ ਗਏ ਸਨ ਬੋਸਟਨ ਧਮਾਕੇ


ਵਾਸ਼ਿੰਗਟਨ, 25 ਅਪ੍ਰੈਲ (ਏਜੰਸੀ) : ਅਮਰੀਕਾ ‘ਚ ਬੋਸਟਨ ਮੈਰਾਥਨ ਦੌਰਾਨ ਹੋਏ 2 ਬੰਬ ਧਮਾਕਿਆਂ ‘ਚ ਅਜਿਹੇ ਰਿਮੋਟ ਦੀ ਵਰਤੋਂ ਕੀਤੀ ਗਈ ਸੀ, ਜਿਸ ਦੀ ਵਰਤੋਂ ਖਿਡੌਣਾ ਕਾਰ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ। ਅਮਰੀਕੀ ਜਾਂਚ ਅਧਿਕਾਰੀਆਂ ਨੇ ਪ੍ਰਤੀਨਿਧੀ ਸਭਾ ਦੀ ਇਕ ਕਮੇਟੀ ਨੂੰ ਇਹ ਜਾਣਕਾਰੀ ਦਿੱਤੀ ਹੈ। ਅੰਦਰੂਨੀ ਸੁਰੱਖਿਆ ਵਿਭਾਗ, ਐੱਫ਼.ਬੀ.ਆਈ. ਅਤੇ ਨੈਸ਼ਨਲ ਸੈਂਟਰ ਆਫ ਕਾਊਂਟਰਟੇਰੋਰਿਜ਼ਮ ਦੇ ਅਧਿਕਾਰੀਆਂ ਨੇ ਹੁਣ ਤੱਕ ਦੀ ਜਾਂਚ ਬਾਰੇ ਕਮੇਟੀ ਨੂੰ ਜਾਣਕਾਰੀ ਦਿੱਤੀ। ਪ੍ਰਤੀਨਿਧੀ ਸਭਾ ਦੀ ਖੂਫੀਆ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਡਚ ਰਪਰਸਬਰਗਰ ਨੇ ਬਾਅਦ ‘ਚ ਪੱਤਰਕਾਰਾਂ ਨੂੰ ਇਸ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਫੜੇ ਗਏ ਇਕ ਸ਼ੱਕੀ ਨੇ ਦੱਸਿਆ ਕਿ ਉਸ ਨੂੰ ਬੰਬ ਬਣਾਉਣ ਦੀ ਵਿਧੀ ਇਸੰਪਾਇਰ ਮੈਗਜ਼ੀਨ ਤੋਂ ਮਿਲੀ ਸੀ। ਇੰਸਪਾਇਰ ਦਾ ਪ੍ਰਕਾਸ਼ਨ ਯਮਨ ਮੂਲ ਦੇ ਅਮਰੀਕੀ ਉਪਦੇਸ਼ਕ ਅਨਵਰ ਅਲ ਅਲਵਾਕੀ ਨੇ ਸ਼ੁਰੂ ਕੀਤਾ ਸੀ। ਉਹ ਅਲ ਕਾਇਦਾ ਦੀ ਯਮਨ ਇਕਾਈ ਦਾ ਮੁਖੀ ਸੀ ਅਤੇ ਅਮਰੀਕੀ ਹਵਾਈ ਹਮਲੇ ‘ਚ ਮਾਰਿਆ ਗਿਆ ਸੀ।


Like it? Share with your friends!

0

ਖਿਡੌਣਾ ਰਿਮੋਟ ਨਾਲ ਕੀਤੇ ਗਏ ਸਨ ਬੋਸਟਨ ਧਮਾਕੇ