ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਲਾਟਰੀ


ਕੈਲਗਰੀ, (ਪਪ) : ਇੱਕ ਭਾਗਸ਼ਾਲੀ ਕੈਨੇਡੀਅਨ ਇਸ ਵਾਰ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਲਾਟਰੀ ਦਾ ਵਿਜੇਤਾ ਬਣ ਸਕਦਾ ਹੈ । ਓਨਟਾਰੀਓ ਲਾਟਰੀ ਅਤੇ ਗੇਮਿੰਗ ਵੱਲੋਂ ਇੱਕ ਬਿਆਨ ਆਇਆ ਹੈ ਕਿ ਇਸ ਲਾਟਰੀ ਦੀ ਰਕਮ ਇਸ ਵਾਰ 55 ਕਰੋੜ ਡਾਲਰ ਹੋ ਸਕਦੀ ਹੈ। ਪਿਛਲੀ ਵਾਰ ਅਕਤੂਬਰ 2005 ਵਿੱਚ ਇਸ ਲਾਟਰੀ ਦੀ ਜਿੱਤੀ ਗਈ ਰਕਮ 54.3 ਕਰੋੜ ਡਾਲਰ ਸੀ। ਮਈ 2009 ਵਿੱਚ ਐਡਮਿੰਟਨ ਦੇ ਇੱਕ ਕਰਮਚਾਰੀ ਨੇ ਇਹ 50 ਕਰੋੜ ਡਾਲਰ ਲਾਟਰੀ ਜਿੱਤੀ ਸੀ। ਪਿਛਲੇ ਸ਼ੁੱਕਰਵਾਰ ਹੀ ਟੋਰਾਂਟੋ ਦੀ 51 ਸਾਲਾ ਮਾਰੀਆ ਕਾਰੀਰੋ ਨੇ 40 ਕਰੋੜ ਡਾਲਰ ਜਿੱਤੇ ਸਨ।


Like it? Share with your friends!

0

ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਲਾਟਰੀ