ਇੰਨਸਪਾਇਰ ਐਵਾਰਡ ਮੁਕਾਬਲਾ ਅਪ੍ਰੇਲ ਦੇ ਆਖਰੀ ਹਫਤੇ


ਮੋਗਾ 3 ਅਪ੍ਰੈਲ (ਪਪ) : ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨੌਲੋਜੀ ਵਿਭਾਗ ਵੱਲੋ ਜ਼ਿਲੇ ਭਰ ਦੇ ਸਕੂਲਾਂ ਦੇ ਵਿਦਿਆਰਥੀਆ ਵਿੱਚ ਸਾਇੰਸ ਸਬੰਧੀ ਰੁਚੀ ਪੈਦਾ ਕਰਨ ਅਤੇ ਵਿਦਿਆਰਥੀਆ ਵਿੱਚ ਵਿਗਿਆਨਿਕ ਪ੍ਰਤਿਭਾ ਉਜਾਗਰ ਕਰਨ ਲਈ ਪੰਜ ਹਜਾਰ ਰੂਪੈ ਦੀ ਰਾਸ਼ੀ ਦਿੱਤੀ ਗਈ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸ: ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ ਤਹਿਤ ਇੰਨਸਪਾਇਰ ਐਵਾਰਡ ਮੁਕਾਬਲਾ ਅਪ੍ਰੈਲ ਦੇ ਆਖਰੀ ਹਫਤੇ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਸਾਇੰਸ ਸੁਪਰਵਾਈਜ਼ਰ ਮੋਗਾ ਨਿਸ਼ਾਨ ਸਿੰਘ ਸੰਧੂ ਨੇ ਦੱਸਿਆ ਕਿ ਸਕੂਲ ਮੁਖੀ ਇੰਨਸਪਾਇਰ ਐਵਾਰਡ ਸਬੰਧੀ ਆਪਣੇ ਸਕੂਲ ਦੇ ਸਬੰਧਿਤ ਵਿਦਿਆਰਥੀ ਤੋ ਪ੍ਰੌਜੈਕਟ ਦੀ ਤਿਆਰੀ ਗਾਇਡ ਅਧਿਆਪਕ ਦੀ ਸਹਾਇਤਾ ਅਤੇ ਵਿਦਿਆਰਥੀ ਦੀ ਰੁਚੀ ਅਨੁਸਾਰ ਸ਼ੁਰੂ ਕਰਵਾ ਲੈਣ। ਸਕੂਲ ਮੁਖੀ ਇਹ ਵੀ ਯਕੀਨੀ ਬਣਾਉਣ ਕਿ ਇੰਨਸਪਾਇਰ ਐਵਾਰਡ ਸਬੰਧੀ ਪ੍ਰਾਪਤ ਵਰੰਟ ਕੈਸ਼ ਹੋ ਗਏ ਹਨ। ਜੇਕਰ ਕਿਸੇ ਸਕੂਲ ਦਾ ਵਰੰਟ ਕੈਸ਼ ਨਹੀ ਹੋਇਆ ਤਾ ਇਸ ਦੀ ਜਾਣਕਾਰੀ ਤਰੁੰਤ ਦਿੱਤੀ ਜਾਵੇ ਅਤੇ ਇਨਸਪਾਇਰ ਐਵਾਰਡ ਸਬੰਧੀ ਹੋਰ ਜਾਣਕਾਰੀ ਲਈ ਵੀ ਜਿਲਾ ਸਾਇੰਸ ਸੁਪਰਵਾਈਜ਼ਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।


Like it? Share with your friends!

0

ਇੰਨਸਪਾਇਰ ਐਵਾਰਡ ਮੁਕਾਬਲਾ ਅਪ੍ਰੇਲ ਦੇ ਆਖਰੀ ਹਫਤੇ